ਫਰੀਦਕੋਟ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਮੈਡਮ ਚਰਨਜੀਤ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਡੀ ਓ ਐਲੀਮੈਂਟਰੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਰੀਦਕੋਟ 2 ਦੇ ਹੁਕਮਾਂ ਅਨੁਸਾਰ ਤਰੱਕੀ ਦਿੱਤੀ ਗਈ ਅਤੇ ਸੈਂਟਰ ਹੈੱਡ ਟੀਚਰ ਦੇ ਆਰਡਰ ਦਿੱਤੇ ਗਏ। ਉਹਨਾਂ ਨੇ ਮਿਤੀ 1 ਨਵੰਬਰ 2023 ਦਿਨ ਬੁੱਧਵਾਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਮਨਜੀਤ ਇੰਦਰਪੁਰਾ ਵਿਖੇ ਬਤੌਰ ਸੈਂਟਰ ਹੈੱਡ ਟੀਚਰ ਆਹੁਦਾ ਸੰਭਾਲਿਆ। ਇਸ ਸਮੇਂ ਸਕੂਲ ਦੇ ਸਮੂਹ ਸਟਾਫ ਨੇ ਮੈਡਮ ਚਰਨਜੀਤ ਕੌਰ ਦਾ ਹਾਰ ਪਾ ਕੇ ਜੀ ਆਇਆ ਨੂੰ ਕਹਿੰਦੇ ਹੋਏ ਨਿੱਘਾ ਸਵਾਗਤ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਸਰਕਾਰੀ ਸਕੂਲ ਚਹਿਲ ਦੇ ਸਟਾਫ ਵਿੱਚੋ ਅਮਨਦੀਪ ਕੌਰ ਅਤੇ ਦਰਸ਼ਨ ਸਿੰਘ ਅਤੇ ਮਨਜੀਤ ਇੰਦਰਪੁਰਾ ਸਕੂਲ ਤੋਂ ਕਵਿਤਾ ਸ਼ਰਮਾ, ਮਹਿੰਦਰ ਕੌਰ , ਰੁਪਿੰਦਰ ਕੌਰ ਅਤੇ ਹੋਰ ਟੀਚਰਾਂ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਵਿੱਚੋ ਪੁੱਤਰੀ ਅਵਨੀਤ ਕੌਰ ,ਭਤੀਜੀ ਜਸ਼ਨਪ੍ਰੀਤ ਕੌਰ , ਭਰਜਾਈ ਗੁਰਵਿੰਦਰ ਕੌਰ ( ਟੀਚਰ ) ਸ਼ਾਮਿਲ ਸਨ।