ਕੈਂਸਰ ਮਾਹਰ ਡਾਕਟਰ ਅਨੁਜ ਬਾਂਸਲ ਅਤੇ ਗੁਰਦਿਆਂ ਦੀ ਮਾਹਰ ਡਾਕਟਰ ਪ੍ਰੀਤੀ ਚੌਧਰੀ ਵਿਸ਼ੇਸ਼ ਤੌਰ ਤੇ ਪਹੁੰਚ
ਫਰੀਦਕੋਟ 18 ਮਈ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ ਪੰਜਾਬ ਬਲਾਕ ਫਰੀਦਕੋਟ ਦੀ ਮੀਟਿੰਗ ਅਮਰ ਪੈਲਿਸ ਫਰੀਦਕੋਟ ਵਿਖੇ ਅੱਜ ਮਿਤੀ 16-5-2024 ਨੂੰ ਬਲਾਕ ਪ੍ਰਧਾਨ ਅਮ੍ਰਿਤਪਾਲ ਟਹਿਣਾ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿੱਚ ਡਾ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਸਮੇਂ ਪੰਜਾਬ ਕੈਂਸਰ ਕੈਅਰ ਬਠਿੰਡਾ ਦੇ ਕੈਂਸਰ ਮਾਹਰ ਡਾਕਟਰ ਅਨੁਜ ਬਾਂਸਲ ਅਤੇ ਗੁਰਦਿਆਂ ਦੀ ਮਾਹਰ ਡਾਕਟਰ ਪ੍ਰੀਤੀ ਚੌਧਰੀ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਨੇ ਡਾ ਸਾਥੀਆਂ ਨੂੰ ਸਾਫ ਸੁਥਰੀ ਪਰੈਕਟਿਸ ਕਰਨ ਲਈ ਆਖਿਆ ਅਤੇ ਇਸ ਸਮੇਂ ਨਵੇ ਮੈਂਬਰਾਂ ਨੇ ਯੂਨੀਅਨ ਵਿੱਚ ਮੈਂਬਰਸ਼ਿਪ ਪ੍ਰਾਪਤ ਕੀਤੀ। ਇਸ ਸਮੇਂ ਉਹਨਾਂ ਡਾਕਟਰ ਸਾਥੀਆਂ ਨੂੰ ਪ੍ਰਮਾਣ ਪੱਤਰ ਅਤੇ ਆਈ ਕਾਰਡ ਵੀ ਵੰਡੇ।ਅੱਜ ਦੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਡਾ ਸਾਥੀਆਂ ਨੇ ਹਾਜ਼ਰੀ ਲਗਵਾਈ।