ਫਰੀਦਕੋਟ 16 ਮਾਰਚ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ 295 ਪੰਜਾਬ) ਜ਼ਿਲ੍ਹਾ ਫਰੀਦਕੋਟ ਦਾ ਸਲਾਨਾ ਜਨਰਲ ਇਜਲਾਸ ਜ਼ਿਲ੍ਹਾ ਪ੍ਰਧਾਨ ਡਾ. ਅੰਮ੍ਰਿਤਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਬਾਬਾ ਗੱਜਣ ਸਿੰਘ ਕਮਿਉਨਟੀ ਹਾਲ ਕੋਟਕਪੂਰਾ ਵਿਖੇ ਹੋਇਆ। ਇਜਲਾਸ ਦੀ ਸ਼ੁਰੂਆਤ ਦੇਹਿ ਸ਼ਿਵਾ ਬਰ ਮੋਹਿ ਇਹੈ ਦੇ ਗਾਇਣ ਤੋਂ ਬਾਅਦ ਝੰਡਾ ਲਹਿਰਾ ਕੇ ਅਤੇ ਵਿੱਛੜੇ ਸਾਥੀਆਂ ਨੂੰ ਮੋਨ ਧਾਰਕੇ ਸ਼ਰਧਾਜਲੀ ਦੇਣ ਤੋਂ ਬਾਅਦ ਕੀਤੀ ਗਈ।
ਬਾਅਦ ਵਿੱਚ ਪ੍ਰਧਾਨ ਡਾ. ਅੰਮ੍ਰਿਤਵੀਰ ਸਿੰਘ ਸਿੱਧੂ ਦੇ ਪ੍ਰਧਾਨਗੀ ਭਾਸ਼ਣ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ। ਉਪਰੰਤ ਜੱਥੇਬੰਦੀ ਦੇ ਜ਼ਿਲ੍ਹਾ ਢਾਂਚੇ ਵਿੱਚ ਵਾਧਾ ਕਰਕੇ ਹਾਊਸ ਵੱਲੋਂ ਚੁਣੇ ਗਏ ਅਹੁਦੇਦਾਰਾ ਦੀ ਚੋਣ ਨੂੰ ਹੱਥ ਖੜਕੇ ਪ੍ਰਵਾਨਗੀ ਦਿੱਤੀ ਗਈ ਜਿਸ ਵਿੱਚ ਡਾ. ਜਰਨੈਲ ਸਿੰਘ ਡੋਡ ਨੂੰ ਜ਼ਿਲ੍ਹਾ ਚੇਅਰਮੈਨ ਡਾ. ਬਲਵਿੰਦਰ ਸਿੰਘ ਜੈਤੋ ਐੱਮ.ਸੀ. ਸੀ.ਪੀ. ਪ੍ਰਧਾਨ ਡਾ. ਸੁਖਚੈਨ ਸਿੰਘ ਸੰਧੂ ਮੀਤ ਪ੍ਰਧਾਨ ਅਤੇ ਡਾ. ਕਰਮ ਸਿੰਘ ਢਿੱਲਵਾਂ ਵੈਦ ਬਗੀਚਾ ਸਿੰਘ, ਡਾ. ਗੁਰਪਾਲ ਮੌੜ, ਡਾ. ਗੁਰਤੇਜ਼ ਸਿੰਘ ਖਾਲਸਾ, ਡਾ. ਬਲਵਿੰਦਰ ਸਿੰਘ ਬਰਗਾੜੀ, ਡਾ. ਮਨਜੀਤ ਸਿੰਘ ਰਣ ਸਿੰਘ ਵਾਲਾ, ਡਾ. ਜਲੰਧਰ ਸਿੰਘ, ਰੋੜੀ ਕਪੂਰਾ, ਸਾਰੇ ਸੰਵਿਧਾਨਿਕ ਕਮੇਟੀ ਮੈਂਬਰ ਅਤੇ ਡਾ. ਜਸਵਿੰਦਰ ਸਿੰਘ ਖੀਵਾ ਨੂੰ ਚੇਅਰਮੈਨ ਚੁਣਿਆ ਗਿਆ।
ਇਜਲਾਸ ਵਿੱਚ ਪ੍ਰੋਗਰਾਮ ਮੈਡੀਕਲ ਇੰਸਟੀਚਿਊਟ ਬਠਿੰਡਾ ਤੋਂ ਡਾ. ਸਰਤਾਜ ਸਿੰਘ ਗਿੱਲ ਹੱਡੀਆਂ ਅਤੇ ਕੈਂਸਰ ਦੇ ਮਾਹਿਰ ਅਤੇ ਡਾ. ਪਲਵ ਜ਼ਸੂਜਾ ਪਿਸ਼ਾਬ ਅਤੇ ਗੁਰਦੇ ਦੇ ਰੋਗਾਂ ਦੇ ਮਾਹਿਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਡਾ. ਗਿੱਲ ਨੇ ਹੱਡੀਆਂ ਦੇ ਵੱਧ ਰਹੇ ਕੈਂਸਰ ਜੋੜਾਂ ਦੀਆਂ ਵੀ ਸਾਰੀਆਂ ਅਤੇ ਆਧੁਨਿਕ ਤਕਨੀਕ ਨਾਲ ਜੋੜ ਬਦਲਣ ਅਤੇ ਡਾ. ਜਸੂਜਾ ਨੇ ਗੁਰਦਿਆਂ ਦੀਆਂ ਬਿਮਾਰੀਆਂ ਅਤੇ ਪਿਸ਼ਾਬ ਸੰਬੰਧੀ ਰੋਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ । ਅੰਤ ਵਿੱਚ ਆਏ ਹੋਏ ਡਾ. ਸਾਹਿਬਾਨਾਂ ਅਤੇ ਪ੍ਰੈਸ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਆਯੁਰਵੈਦਿਕ ਦਵਾਈਆਂ ਦੀ ਕੰਪਨੀ ਵੱਲੋਂ ਮੈਂਬਰਾਂ ਨੂੰ ਡਰਾਅ ਰਾਹੀਂ ਇਨਾਮ ਕੱਢ ਕੇ ਸਹਿਯੋਗ ਕੀਤਾ ਗਿਆ।
ਇਸ ਸਮੇਂ ਜ਼ਿਲ੍ਹਾ ਪ੍ਰਧਾਨ ਡਾ. ਅੰਮ੍ਰਿਤਵੀਰ ਸਿੰਘ ਸਿੱਧੂ, ਬਲਵਿੰਦਰ ਸਿੰਘ ਜੈਤੋ ਚੇਅਰਮੈਨ, ਡਾ. ਜਰਨੈਲ ਸਿੰਘ ਡੋਡ, ਮੁੱਖ ਬੁਲਾਰਾ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਕਰਮ ਸਿੰਘ ਢਿੱਲਵਾਂ, ਡਾ. ਜਸਵਿੰਦਰ ਸਿੰਘ ਖੀਵਾ, ਡਾ. ਮਨਜੀਤ ਸਿਘ, ਡਾ. ਜਗਸੀਰ ਸਿੰਘ ਜ਼ਿਲ੍ਹੇ ਦੇ ਹੋਰ ਅਹੁਦੇਦਾਰਾਂ ਸਮੇਤ 300 ਦੇ ਕਰੀਬ ਮੈਂਬਰ ਹਾਜ਼ਰ ਸਨ । ਅੰਤ ਵਿੱਚ ਡਾ. ਅੰਮ੍ਰਿਤਵੀਰ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰੈਸ ਮੈਂਬਰਾਂ ਦਾ ਧੰਨਵਾਦ ਕੀਤਾ ।