ਮੋਸ਼ਨ ਨੇ ਅਗਲੇ ਵਿੱਤੀ ਸਾਲ ਵਿੱਚ 100 ਨਵੇਂ ਕੇਂਦਰ ਖੋਲ੍ਹਣ ਦਾ ਟੀਚਾ ਰੱਖਿਆ
ਚੰਡੀਗੜ੍ਹ, 17 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਮੋਸ਼ਨ ਐਜੂਕੇਸ਼ਨ ਦੇ ਸੰਸਥਾਪਕ ਤੇ ਸੀਈਓ ਨਿਤਿਨ ਵਿਜੇ ਨੇ ਮੋਸ਼ਨ, ਚੰਡੀਗੜ੍ਹ ਸੈਂਟਰ ਦੇ ਉਦਘਾਟਨ ਕੀਤਾ ਤੇ ਐਗਜ਼ੀਬਿਸ਼ਨ ਗਰਾਊਂਡ ਵਿਖੇ ਕਰਵਾਏ ਗਏ ਮੁਫ਼ਤ ਮੋਟੀਵੇਸ਼ਨਲ ਤੇ ਕਰੀਅਰ ਗਾਈਡੈਂਸ ਸੈਮੀਨਾਰ ਨੂੰ ਸੰਬੋਧਨ ਕੀਤਾ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਸ਼ਨ ਦੇਸ਼ ‘ਚ ਸਸਤੇ ਭਾਅ ‘ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮਿਸ਼ਨ ‘ਤੇ ਚੱਲ ਰਿਹਾ ਹੈ। ਅਸੀਂ ਮੋਸ਼ਨ ਨੂੰ ਅਜਿਹੀ ਸੰਸਥਾ ਬਣਾਇਆ ਹੈ ਜਿੱਥੇ ਹਰ ਅਮੀਰ-ਗਰੀਬ ਵਿਦਿਆਰਥੀ ਵਿਸ਼ੇਸ਼ ਹੈ। ਸਾਡੇ ਵਿਦਿਅਕ ਮਾਡਲ ਰਾਹੀਂ ਘੱਟ ਕੀਮਤ ‘ਤੇ ਮਿਆਰੀ ਅਤੇ ਮੁਕਾਬਲੇ ਦੀ ਸਿੱਖਿਆ ਮਿਲੇਗੀ।
ਚੰਡੀਗੜ੍ਹ ਸੈਂਟਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁਕੁਲ ਗੋਇਲ ਇਸ ਕੇਂਦਰ ਦੇ ਡਾਇਰੈਕਟਰ ਹੋਣਗੇ।
ਉਨ੍ਹਾਂ ਕਿਹਾ ਕਿ ਨੀਟ ਅਤੇ ਜੇਈਈ ਦੀ ਤਿਆਰੀ ਲਈ ਉੱਤਰੀ ਅਤੇ ਮੱਧ ਭਾਰਤ ਵਿੱਚ ਜ਼ੋਰਦਾਰ ਕੰਮ ਕਰਨ ਤੋਂ ਬਾਅਦ, ਮੋਸ਼ਨ ਐਜੂਕੇਸ਼ਨ ਹੁਣ ਦੱਖਣ ਵਿੱਚ ਵੀ ਆਪਣੀ ਮਜ਼ਬੂਤ ਔਫਲਾਈਨ ਮੌਜੂਦਗੀ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਮੋਸ਼ਨ ਨੇ ਅਗਲੇ ਵਿੱਤੀ ਸਾਲ ਵਿੱਚ 100 ਨਵੇਂ ਕੇਂਦਰ ਖੋਲ੍ਹਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਨੀਟ ਅਤੇ ਜੇਈਈ ਦੀ ਤਿਆਰੀ ਲਈ ਉੱਤਰੀ ਅਤੇ ਮੱਧ ਭਾਰਤ ਵਿੱਚ ਜ਼ੋਰਦਾਰ ਕੰਮ ਕਰਨ ਤੋਂ ਬਾਅਦ, ਮੋਸ਼ਨ ਐਜੂਕੇਸ਼ਨ ਹੁਣ ਦੱਖਣ ਵਿੱਚ ਵੀ ਆਪਣੀ ਮਜ਼ਬੂਤ ਔਫਲਾਈਨ ਮੌਜੂਦਗੀ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਮੋਸ਼ਨ ਨੇ ਅਗਲੇ ਵਿੱਤੀ ਸਾਲ ਵਿੱਚ 100 ਨਵੇਂ ਕੇਂਦਰ ਖੋਲ੍ਹਣ ਦਾ ਟੀਚਾ ਰੱਖਿਆ ਹੈ।