ਮੌਤ ਤੋਂ ਪਹਿਲਾਂ ਕਦੇ ਨਹੀਂ,
ਮੈਂ ਡਰ ਜਾਵਾਂਗਾ।
ਆਏਗੀ ਜਦ ਮੌਤ,
ਮੈਂ ਹੱਸ ਕੇ ਮਰ ਜਾਵਾਂਗਾ।
ਗਿਲੇ-ਸ਼ਿਕਵੇ ਸਭ ਦੇ,
ਸਾਰੇ ਹੀ ਜਰ ਜਾਵਾਂਗਾ।
ਕਾਲ ਲਵੇਗਾ ਬੰਨ੍ਹ,
ਮੈਂ ‘ਅਸਲੀ ਘਰ’ ਜਾਵਾਂਗਾ।
ਜੀਵਨ ਦੀ ਹਰ ਰਾਸ,
ਨਾਂ ਓਹਦੇ ਕਰ ਜਾਵਾਂਗਾ।
ਰੱਖਣਾ ਨਹੀਂ ਕੁਝ ਕੋਲ਼,
ਸਭ ਏਥੇ ਧਰ ਜਾਵਾਂਗਾ।
ਦੁਨੀਆਂ ਵਿੱਚ ਸਾਂ ਖਾਲੀ,
ਅੰਤ ਨੂੰ ਭਰ ਜਾਵਾਂਗਾ।
ਪੱਕਾ ਕੌਲ-ਕਰਾਰ,
ਨਹੀਂ ਮੁਕਰ ਜਾਵਾਂਗਾ।
ਜਿੱਤ ਲਵਾਂਗਾ ਬਾਜ਼ੀ,
ਨਹੀਂ ਮੈਂ ਹਰ ਜਾਵਾਂਗਾ।
ਲੈ ਕੇ ਨਾਨਕ ਨਾਮ,
ਭਵਸਾਗਰ ਤਰ ਜਾਵਾਂਗਾ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.