ਕੋਟਕਪੂਰਾ, 26 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਰਾ ਭਾਰਤ ਦੇਸ਼ 75ਵਾ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਉਪਭੋਗਤਾ ਅਧਿਕਾਰ ਸੰਗਠਨ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਅਜੀਤ ਵਰਮਾ ਨੇ ਵੀ ਬੱਚਿਆ ਨਾਲ ਤਿਰੰਗਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ। ਉਨਾਂ ਨੇ ਦੱਸਿਆ ਕਿ ਅੱਜ ਦੇ ਦਿਨ 26 ਜਨਵਰੀ 1950 ਨੂੰ ਭਾਰਤ ਦੇਸ਼ ਦਾ ਸੰਵਿਧਾਨ ਲਾਗੂ ਹੋਈਆ ਸੀ। ਸੰਵਿਧਾਨ ਲਾਗੂ ਹੋਣ ਨਾਲ ਹੀ ਸਾਨੂੰ ਮੌਲਿਕ ਅਧਿਕਾਰ ਪ੍ਰਾਪਤ ਹੋਏ। 26 ਜਨਵਰੀ ਦਾ ਦਿਨ ਸਾਡੇ ਸਾਰੀਆਂ ਲਈ ਬਹੁਤ ਹੀ ਮਹਤੱਵਪੂਰਨ ਹੈ। ਉਨ੍ਹਾਂ ਨੇ ਬੱਚਿਆ ਨੂੰ ਦੱਸਿਆ ਕਿ ਸੰਵਿਧਾਨ ਨੇ ਸਾਨੂੰ ਕੁਝ ਅਧਿਕਾਰ ਦਿੱਤੇ ਹਨ ਤਾਂ ਸਾਡਾ ਦੇਸ਼ ਪ੍ਰਤੀ ਕੁੱਝ ਕਰਤੱਵ ਵੀ ਹਨ। ਸਾਨੂੰ ਦੇਸ਼ ਪ੍ਰਤੀ ਆਪਣੇ ਕਰਤੱਵ ਦਾ ਨਿਰਵਾਹ ਵੀ ਇਮਾਨਦਾਰੀ ਨਾਲ ਕਰਨਾ ਚਾਹੀਦਾ। ਜੇਕਰ ਦੇਸ਼ ਤਰੱਕੀ ਕਰੇਗਾ ਤਾਂ ਦੇਸ਼ ਦਾ ਨਾਗਰਿਕ ਤਰੱਕੀ ਕਰੇਗਾ। ਬੱਚਿਆਂ ਨੂੰ ਉਚੇਰੀ ਸਿੱਖਿਆ ਹਾਸਲ ਕਰ ਜ਼ੁੰਮੇਵਾਰੀ ਨਾਗਰਿਕ ਬਨਣ ਦਾ ਸੰਦੇਸ਼ ਦਿੱਤਾl