ਫ਼ਰੀਦਕੋਟ 20 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਬਤੌਰ ਮੰਚ ਸੰਚਾਲਕ ਆਪਣੀ ਗੂੜੀ ਪਹਿਚਾਣ ਬਣਾਉਣ ਵਾਲੇ ਜਸਬੀਰ ਸਿੰਘ ਜੱਸੀ ਨੂੰ ਸਿੱਖਿਆ, ਸਮਾਜ ਸੇਵਾ ਅਤੇ ਸੱਭਿਆਚਾਰਕ ਖੇਤਰ ’ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਪੈਲੀਕਲ ਪਲਾਜ਼ਾ ’ਚ ਹੋਏ ਇੱਕ ਸੱਭਿਆਚਾਰਕ ਪ੍ਰੋਗਰਾਮ ’ਚ ਪੈਲੀਕਲ ਪਲਾਜ਼ਾ ਦੇ ਮੈਨੇਜਿੰਗ ਡਾਇਰੈਕਟਰ ਡਾ.ਸੰਜੀਵ ਗੋਇਲ, ਪ੍ਰਸਿੱਧ ਅਦਾਕਾਰ/ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕ ਰੌਸ਼ਨ ਪ੍ਰਿੰਸ, ਫ਼ਿਲਮੀ ਹੀਰੋਇਨ ਸਾਇਰਾ, ਅਦਾਕਾਰਾ ਰਾਜ ਧਾਲੀਵਾਲ, ਅਦਾਕਾਰ ਗੁਰਜੀਤ ਕੌਰ ਵੀਰ, ਫ਼ਿਲਮੀ ਡਾਇਰੈਕਟਰ ਸਤਿੰਦਰ ਸਿੰਘ ਦੇਵ,ਸਪਨ ਮਨੰਚਦਾ,ਅਮਨਦੀਪ ਸਿੰਘ ਲੱਕੀ,ਹਰਮਿੰਦਰ ਸਿੰਘ ਮਿੰਦਾ, ਜੈਨ ਇੰਟਰਨੈਸ਼ਨਲ ਦੇ ਚੇਅਰਮੈਨ ਜਨਿੰਦਰ ਜੈਨ, ਮੈਨੇਜਿੰਗ ਡਾਇਰੈਕਟਰ ਨਵਨੀਤ ਜੈਨ, ਐਕਸੀਅਨ ਰਾਜੀਵ ਗੋਇਲ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਪਿ੍ਰੰਸੀਪਲ ਡਾ.ਐਸ.ਐਸ.ਬਰਾੜ, ਸਟੇਟ ਐਵਾਰਡੀ ਗੁਰਵਿੰਦਰ ਸਿੰਘ ਧਿੰਗੜਾ, ਗੀਤਕਾਰ ਸੁਖਦੀਪ ਸਿੰਘ ਸੀਪਾ ਸਰਾਂ ਪੱਕਾ, ਬੀੜ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੰਟੂ, ਸਿਰੀ ਰਾਮ ਹਸਪਤਾਲ ਫ਼ਰੀਦਕੋਟ ਦੇ ਡਾ.ਪ੍ਰਵੀਨ ਗੁਪਤਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।