ਚੰਡੀਗੜ੍ਹ 11 ਮਾਰਚ (ਵਰਲਡ ਪੰਜਾਬੀ ਟਾਈਮਜ਼)
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਚ ਬਤੌਰ ਉੱਪ ਮੰਡਲ ਇੰਜੀਨੀਅਰ ਰੋਪੜ ਵਿਖੇ ਕੰਮ ਕਰ ਰਹੇ ਇੰਜੀ ਸਤਨਾਮ ਸਿੰਘ ਮੱਟੂ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਹੋਈਆਂ ਵਧੀਕੀਆਂ ਅਤੇ ਸ਼ਹਾਦਤਾਂ ਦੇ ਲਹੂ ਭਿੱਜੇ 6 ਪੋਹ ਤੋਂ 13 ਪੋਹ ਦੇ ਇਤਿਹਾਸਕ ਪੰਨਿਆਂ ਨੂੰ ਆਪਣੀ ਪੁਸਤਕ “ਯਖ਼ ਰਾਤਾਂ ਪੋਹ ਦੀਆਂ” ਵਿਚ ਕਵਿਤਾਵਾਂ ਦੇ ਰੂਪ ਵਿੱਚ ਬਿਆਨਿਆ ਹੈ।
ਇੰਜੀ ਸਤਨਾਮ ਸਿੰਘ ਮੱਟੂ ਨੇ ਆਪਣੀ ਇਹ ਧਾਰਮਿਕ ਅਤੇ ਇਤਿਹਾਸਕ ਪੁਸਤਕ ਨਿਰਭੈ ਸਿੰਘ ਰੁੜਕੀ ਦੇ ਨਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ, ਗਵਰਨਰ ਪੰਜਾਬ ਨੂੰ ਰਾਜ ਭਵਨ ਪੰਜਾਬ ਚੰਡੀਗੜ੍ਹ ਵਿਖੇ ਭੇਂਟ ਕੀਤੀ।
ਇਸ ਸਬੰਧੀ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਇੰਜੀ.ਸਤਨਾਮ ਸਿੰਘ ਮੱਟੂ ਨੇ ਦੱਸਿਆ ਕਿ ਗਵਰਨਰ ਸਾਹਿਬ ਨੇ ਇਸ ਇਤਿਹਾਸਕ ਧਾਰਮਿਕ ਪੁਸਤਕ ਲਈ ਵਧਾਈ ਦਿੰਦਿਆਂ ਸ਼ਲਾਘਾਯੋਗ ਉਪਰਾਲਾ ਦੱਸਿਆ। ਉਹਨਾਂ ਇਸ ਸ਼ਹੀਦੀ ਹਫ਼ਤੇ ਦੇ ਇਤਿਹਾਸਕ ਸਮੇਂ ਪ੍ਰਤੀ ਵਿਸਥਾਰਤ ਜਾਣਕਾਰੀ ਹਾਸਲ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ “ਦਸਮ ਗ੍ਰੰਥ” ਦੀ ਖੂਬ ਵਡਿਆਈ ਕਰਦਿਆਂ ਹੋਰ ਵੀ ਇਤਿਹਾਸ ਨੂੰ ਇਸੇ ਤਰ੍ਹਾਂ ਲਿਖਦੇ ਰਹਿਣ ਦੀ ਤਾਕੀਦ ਕੀਤੀ ਅਤੇ ਆਸ਼ੀਰਵਾਦ ਦਿੱਤਾ। ਉਹਨਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਲਵੇ ਦੇ ਜਿਲ੍ਹਾ ਸੰਗਰੂਰ ਦੇ ਪਿੰਡ ਬੀਂਬੜ ਦੇ ਰੇਤਲੇ ਟਿੱਬਿਆਂ ਚ ਉੱਘੇ ਥੋਹਰ ਦੇ ਫੁੱਲ ਦੀ ਪੰਜਾਬ ਰਾਜ ਭਵਨ ਚੰਡੀਗੜ੍ਹ ਦੀ ਲਾਇਬ੍ਰੇਰੀ ਰੂਪੀ ਫੁਲਵਾੜੀ ਚ ਖਿੜਨ ਦੇ ਸਫ਼ਰ ਪਿੱਛੇ ਦ੍ਰਿੜ ਮਿਹਨਤ ਅਤੇ ਸਿਰੜ ਹੈ, ਆਪਣੀਆਂ ਲਿਖਤਾਂ ਗਵਰਨਰ ਸਾਹਿਬ ਦੇ ਸ਼ੁਭ ਹੱਥਾਂ ਚ ਭੇਂਟ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।
Leave a Comment
Your email address will not be published. Required fields are marked with *