728 x 90
Spread the love

ਯਾਦਗਾਰੀ ਹੋ ਨਿੱਬੜਿਆ ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ ਦਾ ਪਹਿਲਾ ਸਾਲਾਨਾ ਸਮਾਗਮ

ਯਾਦਗਾਰੀ ਹੋ ਨਿੱਬੜਿਆ ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ ਦਾ ਪਹਿਲਾ ਸਾਲਾਨਾ ਸਮਾਗਮ
Spread the love

ਸਾਹਨੇਵਾਲ, 1 ਨਵੰਬਰ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)

ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ ਦਾ ਪਹਿਲਾ ਸਲਾਨਾ ਸਨਮਾਨ ਸਮਾਗਮ ਸਭਾ ਦੇ ਪ੍ਰਧਾਨ ਮੈਡਮ ਜਤਿੰਦਰ ਕੌਰ ਸੰਧੂ ਵੱਲੋਂ ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਕਰਵਾਇਆ ਗਿਆ। ਜਿਸ ਵਿੱਚ ਕਲਾ ਤੇ ਸਾਹਿਤ ਜਗਤ ਦੀਆਂ 13 ਨਾਮਵਰ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਕਵਿੱਤਰੀ ਅਮੀਆਂ ਕੁੰਵਰ, ਸ਼ਾਇਰ ਬਲਕਾਰ ਔਲਖ, ਅਦਾਕਾਰਾ ਤੇ ਸ਼ਾਇਰਾ ਸਿਮਰਨ ਅਕਸ, ਸ਼ਾਇਰਾ ਮਨ ਮਾਨ, ਲੇਖਿਕਾ ਮਨਦੀਪ ਰਿੰਪੀ, ਗੀਤਕਾਰ ਧਰਮ ਸਿੰਘ ਕੰਮੇਆਣਾ, ਲੇਖਕ ਵਾਹਿਦ, ਗਾਇਕ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ, ਲੇਖਿਕਾ ਗੁਰਪ੍ਰੀਤ ਕੌਰ ਧਾਲੀਵਾਲ, ਲੇਖਿਕਾ ਮੀਨਾ ਮਹਿਰੋਕ, ਲੇਖਿਕਾ ਰਿਤੂ ਵਾਸੂਦੇਵ, ਲੇਖਕ ਪਰਮਜੀਤ ਢਿੱਲੋਂ ਅਤੇ ਗਾਇਕ ਗੀਤ ਗੁਰਜੀਤ ਨੂੰ ਸਾਹਿਤ ਅਤੇ ਕਲਾ ਜਗਤ ਵਿੱਚ ਪਾਏ ਯੋਗਦਾਨ ਲਈ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਭਾ ਦੇ ਪ੍ਰਧਾਨ ਮੈਡਮ ਜਤਿੰਦਰ ਕੌਰ ਸੰਧੂ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਬੀਬਾ ਬਲਵੰਤ, ਡਾ. ਗੁਰਵਿੰਦਰ ਅਮਨ, ਡਾ. ਗੁਰਚਰਨ ਕੌਰ ਕੋਚਰ, ਮਨਦੀਪ ਕੌਰ ਭੰਮਰਾ, ਬਲਕੌਰ ਸਿੰਘ ਗਿੱਲ, ਬੇਅੰਤ ਕੌਰ ਗਿੱਲ ਮੋਗਾ, ਗੁਰਦਰਸ਼ਨ ਸਿੰਘ ਮਾਵੀ, ਮਹੰਤ ਹਰਪਾਲ ਦਾਸ ਇਮਾਮਗੜ੍ਹ ਵੱਲੋਂ ਸਾਂਝੇ ਤੌਰ ਤੇ ਦਿੱਤੇ ਗਏ। ਸਨਮਾਨਿਤ ਸ਼ਖ਼ਸ਼ੀਅਤਾਂ ਵਿੱਚ ਸ਼ਾਮਲ ਧਰਮ ਸਿੰਘ ਕੰਮੇਆਣਾ ਬਾਰੇ ਪਰਚਾ ਗੀਤਕਾਰ ਕਰਨੈਲ ਸਿਵੀਆ ਨੇ ਮਨ ਮਾਨ ਦਾ ਪਰਚਾ ਧਰਮਿੰਦਰ ਸ਼ਾਹਿਦ ਖੰਨਾ ਨੇ, ਅਮਰਜੀਤ ਸ਼ੇਰਪੁਰੀ ਦਾ ਪਰਚਾ ਗੀਤ ਗੁਰਜੀਤ ਨੇ, ਮਨਦੀਪ ਰਿੰਪੀ ਦਾ ਪਰਚਾ ਹਰਬੰਸ ਸਿੰਘ ਰਾਏ ਨੇ, ਵਾਹਿਦ ਬਾਰੇ ਪਰਚਾ ਗੀਤਕਾਰ ਅਨਿਲ ਫ਼ਤਹਿਗੜ੍ਹ ਜੱਟਾਂ ਨੇ, ਗੀਤ ਗੁਰਜੀਤ ਬਾਰੇ ਪਰਚਾ ਜਗਦੇਵ ਸਿੰਘ ਘੁੰਗਰਾਲੀ ਨੇ, ਸਿਮਰਨ ਅਕਸ ਬਾਰੇ ਪਰਚਾ ਰਾਜਦੀਪ ਤੂਰ ਨੇ, ਗੁਰਪ੍ਰੀਤ ਕੌਰ ਧਾਲੀਵਾਲ ਬਾਰੇ ਪਰਚਾ ਸੁਖਵਿੰਦਰ ਅਨਹਦ ਨੇ, ਪਰਮਜੀਤ ਢਿੱਲੋਂ ਬਾਰੇ ਪਰਚਾ ਰਿਸ਼ੀ ਹਿਰਦੇਪਾਲ ਨੇ, ਮੀਨਾ ਮਹਿਰੋਕ ਦਾ ਪਰਚਾ ਸੋਨੀਆ ਭਾਰਤੀ ਨੇ, ਅਮੀਆਂ ਕੁੰਵਰ ਬਾਰੇ ਪਰਚਾ ਰਜਿੰਦਰ ਕੌਰ ਪੰਨੂ ਨੇ, ਰਿਤੂ ਵਾਸੂਦੇਵ ਦਾ ਪਰਚਾ ਦਵਿੰਦਰ ਕੌਰ ਗਿੱਲ ਨੇ ਅਤੇ ਬਲਕਾਰ ਔਲਖ ਬਾਰੇ ਪਰਚਾ ਗੁਰਸੇਵਕ ਸਿੰਘ ਢਿੱਲੋਂ ਵੱਲੋਂ ਪੜ੍ਹਿਆ ਗਿਆ। ਇਸ ਸਮਾਗਮ ਦੌਰਾਨ ਕਹਾਣੀਕਾਰ ਹੀਰਾ ਸਿੰਘ ਤੂਤ ਦਾ ਕਹਾਣੀ ਸੰਗ੍ਰਹਿ ” ਪਗਡੰਡੀਆਂ ” ਵੀ ਲੋਕ ਅਰਪਣ ਕੀਤਾ ਗਿਆ ਅਤੇ ਸਭਾ ਵੱਲੋਂ ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ। ਹੀਰਾ ਸਿੰਘ ਤੂਤ ਬਾਰੇ ਪਰਚਾ ਮੋਹਨ ਸਿੰਘ ਭਾਮੀਆਂ ਨੇ ਪੜ੍ਹਿਆ। ਇਸ ਸਮਾਗਮ ਵਿੱਚ ਬਲਜਿੰਦਰ ਕੌਰ ਕਲਸੀ, ਗੁਲਜ਼ਾਰ ਸਿੰਘ ਪੰਧੇਰ, ਕਮਲਜੀਤ ਕੌਰ, ਮੈਨੇਜਰ ਰਣਜੀਤ ਸਿੰਘ, ਸੁੰਮੀ ਸਾਂਵਰੀਆ, ਤ੍ਰੈਲੋਚਨ ਲੋਚੀ, ਇੰਦਰਜੀਤ ਪਾਲ ਕੌਰ, ਸਹਿਜਪ੍ਰੀਤ ਮਾਂਗਟ, ਕਮਲਜੀਤ ਕੌਰ ਸਰਹਿੰਦ, ਮਨਦੀਪ ਸਿੰਘ ਮਾਹਲਪੁਰ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਨਮਾਨ ਤੋਂ ਬਾਅਦ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਜਤਿੰਦਰ ਕੌਰ ਸੰਧੂ, ਕਰਨੈਲ ਸਿਵੀਆ, ਅਨਿਲ ਫ਼ਤਹਿਗੜ੍ਹ ਜੱਟਾਂ, ਜਗਦੇਵ ਸਿੰਘ ਘੁੰਗਰਾਲੀ, ਹਰਬੰਸ ਸਿੰਘ ਰਾਏ, ਗੁਰਸੇਵਕ ਸਿੰਘ ਢਿੱਲੋਂ, ਧਰਮਿੰਦਰ ਸ਼ਾਹਿਦ ਖੰਨਾ, ਸੁਰਿੰਦਰ ਕੌਰ ਬਾੜਾ, ਬਲਜੀਤ ਕੌਰ ਘੋਲੀਆ, ਗੁਰੀ ਤੁਰਮਰੀ, ਜਿੰਮੀ ਅਹਿਮਦਗੜ੍ਹ, ਹਰਪ੍ਰੀਤ ਸਿਹੋੜਾ, ਜਗਜੀਤ ਗੁਰਮ, ਲਖਵੀਰ ਲੱਭਾ, ਪਰਮਿੰਦਰ ਅਲਬੇਲਾ, ਪਰਮਜੀਤ ਮੁੰਡੀਆਂ, ਦੀਦਾਰ ਗੱਜਣ, ਰਾਜਦੀਪ ਤੂਰ, ਰਾਜੇਸ਼ ਹੰਸ, ਸੋਨੀਆ ਭਾਰਤੀ, ਗੁਰਪ੍ਰੀਤ ਸਿੰਘ ਬੀੜ ਕਿਸ਼ਨ, ਸ਼ਾਇਰ ਨੀਰ, ਸੰਪੂਰਨ ਸਿੰਘ ਸਨਮ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕੌਰ ਕਿਰਨ, ਜਗਦੇਵ ਮਕਸੂਦੜਾ, ਮਨੀਸ਼ਾ, ਦਵਿੰਦਰ ਕੌਰ ਗਿੱਲ, ਬੇਅੰਤ ਕੌਰ ਗਿੱਲ, ਕੇ. ਸਾਧੂ ਸਿੰਘ, ਸਰਬਜੀਤ ਵਿਰਦੀ, ਅਮਰਜੀਤ ਕੌਰ ਮੋਰਿੰਡਾ, ਜਸਵਿਨ ਇਮਰਾਨ, ਮੋਹਨ ਸਿੰਘ ਭਾਮੀਆਂ, ਅਮਰਜੀਤ ਸਿੰਘ ਸ਼ੇਰਪੁਰੀ, ਗੀਤ ਗੁਰਜੀਤ, ਏ.ਪੀ. ਮੌਰੀਆ, ਕਮਲਦੀਪ ਜਲੂਰ, ਹਰਬੰਸ ਸਿੰਘ ਸ਼ਾਨ, ਦਲਬੀਰ ਸਿੰਘ ਕਲੇਰ, ਰਣਜੀਤ ਕੌਰ ਸਵੀ, ਸਿਮਰਨ ਧੁੱਗਾ, ਅਮਰਜੀਤ ਕੌਰ ਢਿੱਲੋਂ, ਗੁਰਦਰਸ਼ਨ ਸਿੰਘ ਮਾਵੀ, ਅਮਰਜੀਤ ਟਾਂਡਾ, ਅਮਨਦੀਪ ਕੌਰ, ਮੀਨਾ ਮਹਿਰੋਕ, ਰਵੀ ਮਹਿਮੀ, ਇੰਦਰਜੀਤ ਕੌਰ ਲੋਟੇ, ਹਰਦੀਪ ਬਿਰਦੀ, ਸੁਖਵਿੰਦਰ ਅਨਹਦ, ਜਸ ਇਮਰਾਨ, ਅੰਮ੍ਰਿਤਪਾਲ ਸਿੰਘ, ਬਲਬੀਰ ਮਾਨ, ਮਹੇਸ਼ ਪਾਂਡੇ ਰੋਹਲਵੀ, ਕੁਲਵੰਤ ਜੱਸਲ, ਸੁਰਿੰਦਰ ਸਿੰਘ ਸੋਹਣਾ, ਕਰਮ ਸਿੰਘ ਹਕੀਰ, ਡਾ ਸਤਿੰਦਰ ਕੌਰ, ਤਰਨ ਬੱਲ, ਦਲਜੀਤ ਸਿੰਘ ਬਿੱਲਾ, ਸਤਵੰਤ ਕੌਰ ਸੁੱਖੀ ਭਾਦਲਾ, ਰਵਿੰਦਰ ਰਵੀ, ਸਹਿਜਪ੍ਰੀਤ ਸਿੰਘ ਮਾਂਗਟ, ਸੋਨੂੰ ਕੁਮਾਰ, ਸੰਧੇ ਸੁਖਬੀਰ, ਰਿਸ਼ੀ ਹਿਰਦੇਪਾਲ, ਸੰਜੇ ਕੁਮਾਰ, ਮਨਦੀਪ ਸਿੰਘ ਮਾਹਲਪੁਰ, ਜਸਵਿੰਦਰ ਕੌਰ ਜੱਸੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਸ਼ਾਮਲ ਹੋਏ। ਅੰਤ ਵਿੱਚ ਸਭਾ ਦੇ ਪ੍ਰਧਾਨ ਮੈਡਮ ਜਤਿੰਦਰ ਕੌਰ ਸੰਧੂ ਨੇ ਸਨਮਾਨਿਤ ਹੋਈਆਂ ਸ਼ਖ਼ਸ਼ੀਅਤਾਂ ਨੂੰ ਵਧਾਈ ਦਿੱਤੀ ਅਤੇ ਆਏ ਹੋਏ ਸਾਰੇ ਮਹਿਮਾਨਾਂ, ਕਵੀਆਂ ਅਤੇ ਪਾਠਕਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਗੁਰਸੇਵਕ ਸਿੰਘ ਢਿੱਲੋਂ ਅਤੇ ਪਰਮਿੰਦਰ ਅਲਬੇਲਾ ਵੱਲੋਂ ਬਾਖੂਬੀ ਨਿਭਾਈ ਗਈ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts