ਬਠਿੰਡਾ, 24 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਹੋਲੀ ਦਾ ਪਵਿੱਤਰ ਤਿਉਹਾਰ ਜਰੂਰਤਮੰਦ ਬੱਚਿਆਂ ਨੂੰ ਮਿਠਾਈ, ਰੰਗ ਅਤੇ ਪਿਚਕਾਰੀਆਂ ਆਦਿ ਵੰਡ ਕੇ ਮਨਾਇਆ ਗਿਆ। ਇਸ ਮੌਕੇ ਯੂਥ ਵੀਰਾਂਗਨਾਂਏਂ ਅੰਕਿਤਾ ਦੀ ਅਗਵਾਈ ਵਿਚ ਯੂਥ ਵਲੰਟੀਅਰਾਂ ਨੇ ਝੀਲਾਂ ਨੇੜੇ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੇ ਬੱਚਿਆਂ ਅਤੇ ਪਰਿਵਾਰਾਂ ਨੂੰ ਹੋਲੀ ਦਾ ਰੰਗ ਲਗਾਇਆ ਅਤੇ ਪਵਿੱਤਰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਯੂਥ ਵਲੰਟੀਅਰਾਂ ਨੇ ਕਿਹਾ ਕਿ ਸਾਡੀ ਸੰਸਥਾ ਦੀਆਂ ਮੈਂਬਰਾਂ ਨੇ ਅੱਜ ਰਲ ਮਿਲ ਕੇ ਇਨਾਂ ਜਰੂਰਤਮੰਦ ਬੱਚਿਆਂ ਨਾਲ ਇਹ ਪਵਿੱਤਰ ਤਿਉਹਾਰ ਮਨਾਇਆ ਹੈ। ਉਨਾਂ ਕਿਹਾ ਕਿ ਜਰੂਰਤਮੰਦ ਬੱਚਿਆਂ ਨਾਲ ਅੱਜ ਇਹ ਤਿਉਹਾਰ ਮਨਾ ਕੇ ਉਨਾਂ ਨੂੰ ਬਹੁਤ ਸਕੂਨ ਮਿਲਿਆ ਹੈ। ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਨੰੂ ਤਿਉਹਾਰਾਂ ਮੌਕੇ ਆਪਣੀ ਖੁਸ਼ੀ ਨੂੰ ਹੋਰ ਵਧਾਉਣ ਲਈ ਜਰੂਰਤਮੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਕਿ ਇਹ ਲੋਕ ਵੀ ਤਿਉਹਾਰਾਂ ਨੂੰ ਖੁਸ਼ੀ ਨਾਲ ਮਨਾ ਸਕਣ। ਇਸ ਮੌਕੇ ਯੂਥ ਵੀਰਾਂਗਨਾਂਏਂ ਸਪਨਾ, ਸੁਨੀਤਾ, ਅਨੂ ਸ਼ਰਮਾ, ਅਨੂ ਅਰੋੜਾ, ਨੀਰੂ, ਆਰਤੀ ਅਤੇ ਹੋਰ ਵਲੰਟੀਅਰਾਂ ਹਾਜਰ ਸਨ।