ਲੇਖਿਕਾ ਬੇਅੰਤ ਕੌਰ ਮੋਗਾ ਦਾ ਵਿਸ਼ੇਸ਼ ਸਨਮਾਨ ਕੀਤਾ
ਜਗਰਾਉਂ 15 ਅਪ੍ਰੈਲ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ)
ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਹਰ ਸਮੇਂ ਅੱਜ ਰਹਿਣ ਵਾਲੀਆਂ ਸਹਾਇਤਾ ਸੰਸਥਾਵਾਂ ਦੇ ਵਿੱਚੋਂ ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ, ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਦੇ ਪਲੇਠੇ ਕਹਾਣੀ ਸੰਗ੍ਰਹਿ ‘ਵਿਰਾਸਤੀ ਸਾਂਝ’ ਨੂੰ ਲੋਕ ਅਰਪਣ ਕਰਨ ਦਾ ਵਿਸ਼ੇਸ਼ ਸਮਾਗਮ ਪੁਲਸ ਪੈਨਸ਼ਨਰ ਵੈਲਫੇਅਰ ਭਵਨ ਜਗਰਾਉਂ ਵਿਖੇ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਦੀ ਪ੍ਰਧਾਨਗੀ, ਖਜ਼ਾਨਚੀ ਜਗਦੀਸ਼ਪਾਲ ਮਹਿਤਾ ਅਤੇ ਮੁੱਖ ਸਲਾਹਕਾਰ ਡਾ. ਬਲਦੇਵ ਸਿੰਘ ਦੀ ਦੇਖਰੇਖ ਹੇਠ ਹੋਇਆ। ਜਿਸ ਵਿਚ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ ਜਦਕਿ ਪ੍ਰੋ. ਕਰਮ ਸਿੰਘ ਸੰਧੂ ਪ੍ਰਧਾਨ ਸਾਹਿਤ ਸਭਾ ਜਗਰਾਉਂ, ਸ਼੍ਰੋਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ, ਅਲੋਚਕ ਐੱਚ. ਐੱਸ ਡਿੰਪਲ, ਪ੍ਰੋ, ਪ੍ਰੀਤਮ ਸਿੰਘ ਚੀਮਾ, ਉੱਘੀ ਲੇਖਿਕਾ ਬੇਅੰਤ ਕੌਰ ਗਿੱਲ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਾਮਲ ਹੋਏ।
ਇਸ ਸਮਾਗਮ ਵਿੱਚ ਵਿਸਾਖੀ ਤਿਉਹਾਰ, ਖਾਲਸਾ ਸਾਜਨਾ ਦਿਵਸ ਅਤੇ ਬਾਬਾ ਸਾਹਿਬ ਡਾ. ਅੰਬੇਂਦਕਰ ਦੇ ਜਨਮ ਦਿਵਸ ਨੂੰ ਸਮਰਪਿਤ ਸੀ ਅਤੇ ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਜ਼ਲ੍ਹਿਆਂ ਵਾਲੇ ਬਾਗ ਦੇ ਮਹਾਨ ਸ਼ਹੀਦਾਂ ਨੂੰ ਇਕ ਮਿੰਟ ਮੋਨ ਧਾਰ ਕੇ ਸਾਹਿਤਕਾਰਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਉਪਰੰਤ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਕੇ ਸਮੂਹ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਤੋਂ ਬਾਅਦ ਰਛਪਾਲ ਸਿੰਘ ਚਕਰ ਦੇ ਪਲੇਠੇ ਕਹਾਣੀ ਸੰਗ੍ਰਹਿ ‘ਵਿਰਾਸਤੀ ਸਾਂਝ’ ਨੂੰ ਸਮੂਹ ਅਦੀਬਾਂ ਨੇ ਰਲ ਕੇ ਲੋਕ ਅਰਪਣ ਕੀਤਾ। ਮੁੱਖ ਮਹਿਮਾਨ ਮਿੱਤਰ ਸੈਨ ਮੀਤ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਚਕਰ ਦੀਆਂ ਕਹਾਣੀਆਂ ਸਮੇਂ ਦੀ ਗਾਥਾ ਬਿਆਨ ਕਰਦੀਆਂ ਹਨ। ਜਿਸ ਇਨਸਾਨ ਨੇ ਲੋਕਾਂ ਲਈ ਆਪਣਾ ਕੈਰੀਅਰ ਦਾਅ ’ਤੇ ਲਾ ਦਿੱਤਾ ਆਖਿਰ ਉਹੀ ਲੋਕ ਆਪਣੇ ਕੈਰੀਅਰ ਦਾ ਸੋਚਦੇ ਉਸਦੇ ਬਲੀਦਾਨ ਨੂੰ ਤਾਰ ਤਾਰ ਕਰਦੇ ਨਜ਼ਰ ਆਉਂਦੇ ਹਨ। ਪ੍ਰੋ. ਕਰਮ ਸਿੰਘ ਸੰਧੂ ਨੇ ਕਿਹਾ ਕਿ ਰਛਪਾਲ ਸਿੰਘ ਚਕਰ ਦੇ ਇਹ ਯਤਨ ਸਾਰਥਕ ਹਨ। ਪ੍ਰੋ. ਪ੍ਰੀਤਮ ਸਿੰਘ ਚੀਮਾ ਨੇ ਕਿਹਾ ਕਿ ਰਛਪਾਲ ਸਿੰਘ ਚਕਰ ਇਕ ਗੁਣੀ ਬੰਦਾ ਹੈ ਅਤੇ ਇਸ ਦੀਆਂ ਲਿਖਤਾਂ ਵਿਚ ਉਨਾਂ ਦੀ ਉਸਾਰੂ ਸੋਚ ਝਲਕਦੀ ਹੈ। ਐੱਚ ਅੇਸ ਡਿੰਪਲ ਨੇ ਕਿਹਾ ਕਿ ਭਾਵੇਂ ਰਛਪਾਲ ਸਿੰਘ ਚਕਰ ਕੋਲ ਸ਼ਬਦ ਭੰਡਾਰ ਹੈ, ਪਰ ਫਿਰ ਵੀ ਕਹਾਣੀਆਂ ਹੋਰ ਧਿਆਨ ਮੰਗਦੀਆਂ ਹਨ। ਸ਼ਰੋਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ, ਮਾ. ਅਵਤਾਰ ਸਿੰਘ, ਮਾ. ਹਰਬੰਸ ਸਿੰਘ ਅਖਾੜਾ, ਬੇਅੰਤ ਕੌਰ ਗਿੱਲ, ਡਾ. ਬਲਦੇਵ ਸਿੰਘ, ਵਰਿੰਦਰ ਦੀਵਾਨਾ, ਮੇਜਰ ਸਿੰਘ ਛੀਨਾ, ਪ੍ਰੋ. ਕਰਮਜੀਤ ਸਿੰਘ ਬੁੱਟਰ ਆਦਿ ਨੇ ਵੀ ਲੇਖਕ ਚਕਰ ਨੂੰ ਨਵੀਂ ਅਤੇ ਪਹਿਲੀ ਕਿਤਾਬ ਲਈ ਵਧਾਈਆਂ ਦਿੱਤੀਆਂ ਅਤੇ ਅੱਗੋਂ ਆਪਣੇ ਜੀਵਨ ਤਜ਼ੱਰਬਿਆਂ ’ਚੋਂ ਹੋਰ ਲਿਖਣ ਲਈ ਅਪੀਲ ਕੀਤੀ।
ਇਸ ਮੌਕੇ ਲੇਖਿਕਾ ਬੇਅੰਤ ਕੌਰ ਗਿੱਲ ਅਤੇ ਪ੍ਰਧਾਨ ਰਛਪਾਲ ਸਿੰਘ ਚਕਰ ਦਾ ਸੰਸਥਾ ਨੇ ਫੁਲਕਾਰੀ, ਸਨਮਾਨ ਚਿੰਨ੍ਹ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਸਨਮਾਨਿਤ ਸਖਸ਼ੀਅਤ ਬੇਅੰਤ ਕੌਰ ਗਿੱਲ ਨੇ ਵੀ ਰਛਪਾਲ ਸਿੰਘ ਚਕਰ ਨੂੰ ਵਧਾਈਆਂ ਦਿੱਤੀਆਂ ਅਤੇ ਸੰਸਥਾ ਵਲੋਂ ਸਨਮਾਨਿਤ ਕੀਤੇ ਜਾਣ ’ਤੇ ਧੰਨਵਾਦ ਕੀਤਾ। ਰਛਪਾਲ ਸਿੰਘ ਚਕਰ ਵੀ ਆਪਣੀ ਕਿਤਾਬ ਨਾਲ ਸਬੰਧਤ ਵਿਚਾਰਾਂ ਦੀ ਸਾਂਝ ਪਾਈ ਅਤੇ ਸਭ ਦਾ ਧੰਨਵਾਦ ਕੀਤਾ। ਉਪਰੰਤ ਰਚਨਾਵਾਂ ਦਾ ਦੌਰ ਚੱਲਿਆ ਜਿਸ ਵਿਚ ਪ੍ਰੋ. ਗੁਰਦੇਵ ਸਿੰਘ ਸੰਦੌੜ, ਕਾਨਤਾ ਦੇਵੀ, ਗਾਇਕ ਹਰਜੀਤ ਸਿੰਘ ਆਲੀਵਾਲ, ਡਾ. ਅਮਨ ਅੱਚਰਵਾਲ, ਮਾ ਤਾਰਾ ਸਿੰਘ ਰੂਮੀ, ਮੇਜਰ ਸਿੰਘ ਛੀਨਾ, ਅਵਤਾਰ ਸਿੰਘ, ਹਰਬੰਸ ਸਿੰਘ ਅਖਾੜਾ, ਜਗਦੀਸ਼ਪਾਲ ਮਹਿਤਾ, ਅਵਤਾਰ ਸਿੰਘ ਭੁੱਲਰ, ਪ੍ਰੋ. ਸਵਰਨ ਸਿੰਘ ਆਲੀਵਾਲ, ਤਰਲੋਚਨ ਸਿੰਘ ਬੱਲ ਕਰਨਾਲ ਆਦਿ ਨੇ ਆਪਣੀਆਂ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਆਖ਼ਿਰ ’ਚ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਨੇ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਚਰਨਜੀਤ ਕੌਰ ਗਰੇਵਾਲ, ਜਗਰਾਜ ਸਿੰਘ ਰਾਜਾ ਮਾਣੂੰਕੇ, ਦਰਸ਼ਨ ਸਿੰਘ ਹਠੂਰ, ਮਨਜੀਤ ਸਿੰਘ ਰਾਏਸਰ, ਸ਼ਾਇਰ ਰਾਜਦੀਪ ਤੂਰ, ਸ਼ਾਇਰ ਪ੍ਰਭਜੋਤ ਸੋਹੀ, ਅਜੀਤ ਪਿਆਸਾ, ਗੁਰਜੀਤ ਸਹੋਤਾ, ਹਰਕੋਮਲ ਬਰਿਆਰ, ਰੂਮੀ ਰਾਜ, ਹਰਚੰਦ ਸਿੰਘ ਗਿੱਲ, ਜ਼ਲੌਰ ਸਿੰਘ ਚਕਰ, ਜਗਤਾਰ ਸਿੰਘ ਅਖਾੜਾ, ਜੋਰਾ ਸਿੰਘ ਗਿੱਲ, ਹਰਦੇਵ ਸਿੰਘ ਕਸਬਾ, ਪ੍ਰਿੰ. ਦਲਜੀਤ ਕੌਰ ਹਠੂਰ, ਗੁਰਦੀਪ ਸਿੰਘ ਹਠੂਰ, ਪ੍ਰਿੰ. ਸਰਬਜੀਤ ਸਿੰਘ ਭੱਟੀ, ਕੁਲਦੀਪ ਲੋਹਟ, ਸੁਖਵਿੰਦਰ ਸਿੰਘ ਸ਼ਹਿਜ਼ਾਦ, ਕਰਮਜੀਤ ਸਿੰਘ, ਸਰਬਜੀਤ ਸਿੰਘ ਗਰੇਵਾਲ ਆਦਿ ਹਾਜ਼ਰ ਸਨ।