ਰੋਪੜ, 05 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੁਲਿਸ ਦੇ ਨਸ਼ਿਆਂ ਵਿਰੁੱਧ ਸ਼ਾਨਦਾਰ ਉਪਰਾਲੇ ਮਿੰਨੀ ਮੈਰਾਥਨ ਦੌੜ ਵਿੱਚ ਅੱਜ ਰੋਪੜ ਸ਼ਹਿਰ ਤੇ ਇਲਾਕੇ ਦੀਆਂ ਵੱਖੋ-ਵੱਖ ਸੰਸਥਾਵਾਂ, ਪਤਵੰਤੇ ਸੱਜਣਾਂ ਅਤੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਜਿਸ ਵਿੱਚ ਰਾਜਨ ਅਥਲੈਟਿਕਸ ਅਕੈਡਮੀ ਰੋਪੜ ਦੇ ਕੋਚ ਰਾਜਨ ਕੁਮਾਰ ਨਾਲ਼ ਰੋਮੀ ਘੜਾਮੇਂ ਵਾਲ਼ਾ, ਸੁਮਨ ਰਾਣੀ ਅਥਲੈਟਿਕਸ ਕੋਚ (ਖੇਲੋ ਇੰਡੀਆ ਖੇਲੋ), ਵਿਜੇ ਕੁਮਾਰ ਆਈ.ਟੀ. ਆਈ. ਪ੍ਰੋਫੈਸਰ, ਮਨਜੀਤ ਸਿੰਘ, ਦਕਸ਼ ਸੈਣੀ, ਜਤਿੰਦਰ ਕੌਰ ਡਿੰਪਲ, ਗੁਰਪ੍ਰਤੀਕ ਕੌਰ, ਮਾਹੇਲੀਨ ਕੌਰ ਮਾਹੀ, ਰਮਨਦੀਪ ਕੌਰ, ਹਰਸਿਮਰਨਦੀਪ ਕੌਰ, ਅਮਨਦੀਪ ਕੌਰ, ਮਾਸੂਮ ਸਾਹਨੀ, ਜੈਸਮੀਨ ਕੌਰ, ਅਰਮਾਨ ਸਿੰਘ, ਕਰਮਜੀਤ ਸਿੰਘ, ਜੈਸਮੀਨ ਕੌਰ, ਮਿਰਦੁਲ ਸਿੰਘ, ਸਾਵਨ ਕੁਮਾਰ ਆਈ. ਆਈ.ਟੀ., ਰਵਨੀਤ ਕੌਰ ਤੇ ਸੁਖਵਿੰਦਰ ਕੌਰ ਕਾਫਲੇ ਦੇ ਰੂਪ ਵਿੱਚ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਦੌੜ ਨੂੰ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਤੇ ਰਾਜਪਾਲ ਸਿੰਘ ਹੁੰਦਲ ਐਸ.ਪੀ., ਰੁਪਿੰਦਰ ਕੌਰ ਸਰਾਂ ਐੱਸ.ਪੀ., ਕਰਨ ਮਹਿਤਾ ਡੀ.ਪੀ.ਆਰ.ਓ., ਰੁਪਿੰਦਰਦੀਪ ਕੌਰ ਸੋਹੀ ਡੀ.ਐੱਸ.ਪੀ. (ਆਰ), ਮਨਬੀਰ ਸਿੰਘ ਬਾਜਵਾ ਡੀ.ਐਸ.ਪੀ. ਗੁਰਮੀਤ ਸਿੰਘ ਡੀ.ਐਸ.ਪੀ., ਮਨਜੀਤ ਸਿੰਘ ਡੀ.ਐਸ.ਪੀ. (ਮੋਰਿੰਡਾ), ਨਰਿੰਦਰ ਚੌਧਰੀ ਡੀ.ਐੱਸ.ਪੀ., ਹਰਸ਼ ਮੋਹਨ ਐੱਸ. ਐੱਚ. ਓ. ਅਤੇ ਹੋਰ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।