ਕੋਟਕਪੂਰਾ, 27 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਅਕਾਦਮਿਕ ਸਨਮਾਨ, ਨੈਤਿਕ ਸਿੱਖਿਆ ਵਾਤਾਵਰਨ ਸਿੱਖਿਆ, ਦੇਸ਼ ਭਗਤੀ, ਲੋਕ ਸੇਵਾ, ਪੰਜਾਬੀ ਬੋਲੀ ਤੇ ਸ਼ਖਸ਼ੀਅਤ ਉਸਾਰੀ ਆਦਿ ਸੁਸਾਇਟੀ ਦੇ ਮੁੱਖ ਉਦੇਸ਼ ਲਿਖ ਕੇ ਅਤੇ ਸ਼ਹੀਦ ਊਧਮ ਸਿੰਘ ਜੀ ਦੀ ਵੱਡੀ ਤਸਵੀਰ ਲਾ ਕੇ ਨਵਾਂ ਸਾਲ 2024 ਦਾ ਕੈਲੰਡਰ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਨੇੜੇ ਪੁਰਾਣਾ ਕਿਲਾ ਵਿਖੇ ਜਾਰੀ ਕੀਤਾ ਗਿਆ। ਕੈਲੰਡਰ ਜਾਰੀ ਕਰਨ ਦੀ ਰਸਮ ਸੁਸਾਇਟੀ ਦੇ ਮੁੱਖ ਆਗੂਆਂ ਅਸ਼ੋਕ ਕੌਸ਼ਲ, ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ, ਪ੍ਰੋ. ਹਰਬੰਸ ਸਿੰਘ ਪਦਮ, ਗੁਰਿੰਦਰ ਸਿੰਘ ਮਹਿੰਦੀਰੱਤਾ, ਮੁਖਤਿਆਰ ਸਿੰਘ ਮੱਤਾ, ਤਰਸੇਮ ਨਰੂਲਾ, ਗੁਰਚਰਨ ਸਿੰਘ ਮਾਨ, ਰਜਿੰਦਰ ਸਿੰਘ ਸਰਾਂ, ਮਨਦੀਪ ਸਿੰਘ ਮਿੰਟੂ ਗਿੱਲ ਵੱਲੋਂ ਸਾਂਝੇ ਤੌਰ ‘ਤੇ ਅਦਾ ਕੀਤੀ ਗਈ ਅਤੇ ਅਗਲੇ ਸਾਲ ਦੌਰਾਨ ਸੁਸਾਇਟੀ ਵੱਲੋਂ ਮਿਥੇ ਗਏ ਸਾਰੇ ਉਦੇਸ਼ਾਂ ਨੂੰ ਹੋਰ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਲਾਗੂ ਕਰਨ ਦਾ ਪ੍ਰਣ ਲਿਆ ਗਿਆ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹੁਸ਼ਿਆਰ ਵਿਦਿਆਰਥੀਆਂ ਦੀ ਹੋਰ ਹੌਸਲਾ ਅਫਜਾਈ ਕੀਤੀ ਜਾ ਸਕੇ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਭਵ ਆਰਥਿਕ ਸਹਾਇਤਾ ਕੀਤੀ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ, ਪ੍ਰਿੰਸੀਪਲ ਰਾਜਵਿੰਦਰ ਕੌਰ ਗੋਲੇਵਾਲਾ, ਪ੍ਰਿੰਸੀਪਲ ਸੰਦੀਪ ਕੌਰ ਸੁੱਖਣਵਾਲਾ, ਜਸਵਿੰਦਰ ਸਿੰਘ ਬਰਾੜ, ਮਦਨ ਲਾਲ ਸ਼ਰਮਾ, ਸੁਰਿੰਦਰ ਸਿੰਘ ਸਦਿਉੜਾ ਸੁਪਰਡੈਂਟ ਤੇ ਸਮਾਜਸੇਵੀ ਅਮਰ ਸਿੰਘ ਮਠਾੜੂ ਆਦਿ ਵੀ ਸ਼ਾਮਿਲ ਸਨ।