ਚੰਡੀਗੜ੍ਹ 28 ਨਵੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ)
ਰਾਸ਼ਟਰੀ ਕਾਵਿ ਸਾਗਰ ਨੇ ਗੁਰਪੁਰਬ ਨੂੰ ਸਮਰਪਿਤ ਕਵਿ ਗੋਸ਼ਠੀ ਕਾਰਵਾਈ ।ਜਿਸ ਵਿਚ ਦੇਸ਼ ਵਿਦੇਸ਼ ਤੋਂ 35 ਕਵੀਆਂ ਨੇ ਭਾਗ ਲਿਆ। ਰਾਸ਼ਟਰੀ ਕਾਵਿ ਸਾਗਰ ਦੀ ਪ੍ਰਧਾਨ ਆਸ਼ਾ ਸ਼ਰਮਾ ਤੇ ਸੰਚਾਲਕ ਡਾ. ਉਮਾ ਸ਼ਰਮਾ ਜੀ ਨੇ ਸ਼ਾਮਿਲ ਕਵੀਆਂ ਦਾ ਸਭਾ ਵਲੋਂ ਨਿੱਘਾ ਸਵਾਗਤ ਕੀਤਾ ਅਤੇ ਸਭਾ ਦੀ ਗਤੀ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਭਾ ਅਲੱਗ ਅਲੱਗ ਸਮੇਂ ਤੇ ਸਮਾਜ ਸੇਵਾ ਵੀ ਕਰਦੀ ਹੈ। ਆਸ਼ਾ ਜੀ ਨੇ ਦੱਸਿਆ 15 ਮੈਂਬਰਾਂ ਦੀ ਸਭਾ ਹੁਣ 245 ਮੈਂਬਰਾਂ ਦੀ ਸਭਾ ਬਣ ਚੁੱਕੀ ਹੈ। ਜਿਸ ਵਿਚ ਦੇਸ਼ ਦੇ ਹਰ ਪ੍ਰਾਂਤ ਤੋਂ ਕਵੀ ਜੁੜ੍ਹੇ ਹਨ ।ਵਿਦੇਸ਼ਾਂ ਦੇ ਕਈ ਲਿਖਾਰੀ, ਦੂਰਦਰਸ਼ਨ ਅਤੇ ਰੇਡੀਓ ਦੇ ਸੰਚਾਲਕ ਵੀ ਜੁੜੇ ਹਨ।
ਇਸ ਪ੍ਰੋਗਰਾਮ ਵਿਚ ਸ਼੍ਰੀਮਤੀ ਗੁਰਦੀਪ ਗੁਲ ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ।ਸਮਾਣਾ ਤੋਂ ਸ਼੍ਰੀ ਤਰਲੋਚਨ ਮੀਰ ਜੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ । ਡਾ.ਉਮਾ ਜੀ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਮੰਚ ਸੰਚਾਲਨ ਕੀਤਾ। ਸਭ ਕਵੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਅਤੇ ਹੋਰ ਵਿਸ਼ਿਆਂ ਤੇ ਰਚਨਾਵਾਂ ਪੜ੍ਹ ਕੇ ਸਭ ਨੂੰ ਭਾਵੁਕ ਕਰ ਦਿੱਤਾ ।
ਇਸ ਪ੍ਰੋਗਰਾਮ ਵਿੱਚ ਆਸ਼ਾ ਸ਼ਰਮਾ, ਡਾ ਉਮਾ ਸ਼ਰਮਾ,ਸਰੋਜ ਚੋਪੜਾ,ਹਰਜਿੰਦਰ ਕੌਰ,ਪਰਵੀਨ ਕੌਰ, ਤਰਲੋਚਨ ਮੀਰ ,ਗੁਰਦੀਪ ਗੁਲ, ਦੇਵਿੰਦਰ ਧਾਲੀਵਾਲ, ਜਾਗ੍ਰਤੀ ਗੌੜ, ਤਰਲੋਚਨ ਕੌਰ, ਮਨਜੀਤ ਆਜ਼ਾਦ, ਵਤਨਵੀਰ ਸਿੰਘ, ਪਰਮਪ੍ਰੀਤ ਕੌਰ, ਨਿਰਲੇਪ ਸੇਖੋਂ, ਇਰਾਦੀਪ, ਅੰਜੂ ਅਮਨਦੀਪ ਗਰੋਵਰ, ਡਾ. ਸੁਦੇਸ਼ ਚੁੱਘ, ਪਰਕਾਸ਼ ਕੌਰ ਪਾਸਨ, ਸਿਮਰਪਾਲ ਕੌਰ, ਰਾਣੀ ਨਾਰੰਗ, ਅਮਰਜੀਤ ਮੋਰਿੰਡਾ, ਸੁਖਵਿੰਦਰ ਸਿੰਘ, ਡਾ.ਵੀਨਾ , ਡਾ. ਰਵਿੰਦਰ ਕੌਰ ਭਾਟੀਆ, ਡਾ. ਸਤਿੰਦਰ ਬੁੱਟਰ, ਸੀਮਾ ਸ਼ਰਮਾ, ਰਿਪੁਦਮਨ, ਡਾ. ਹਰਜੀਤ ਸਿੰਘ ਸੱਧਰ, ਉਰਮਿਲ ਬਜਾਜ, ਪੋਲੀ ਬਰਾੜ, ਤ੍ਰੈਲੋਚਨ ਲੋਚੀ, ਅਨੀਤਾ ਰਲ੍ਹਹਨ ਨੇ ਅਪਣੀ ਕਾਵਿਤਾਵਾਂ ਨਾਲ ਸਮਾ ਬੰਨ੍ਹ ਦਿੱਤਾ। ਡਾ. ਉਮਾ ਜੀ ਦੇ ਸੰਚਾਲਨ ਦੀ ਸਭ ਤੋ ਵਾਹ ਵਾਹ ਖੱਟੀ । ਅੰਤ ਵਿੱਚ ਰਾਸ਼ਟਰੀ ਕਾਵ ਸਾਗਰ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਸਭ ਸਾਹਿਤਕਾਰਾਂ ਦਾ ਧੰਨਵਾਦ ਕੀਤਾ । ਪ੍ਰੋਗਰਾਮ ਸਫਲ ਹੋ ਨਿਬੜਿਆ।