ਚੰਡੀਗੜ੍ਹ 27 ਦਸੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਕਾਵਿ ਸਾਗਰ ਨੇ ਦਸੰਬਰ ਮਹੀਨੇ ਦੀ ਕਾਵਿ ਗੋਸ਼ਠੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ । ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਨਾਮਵਰ ਗਜ਼ਲਕਾਰ ਡਾ. ਤ੍ਰੈਲੋਚਨ ਲੋਚੀ ਅਤੇ ਡਾ. ਸੁਰੇਸ਼ ਨਾਇਕ ਸਨ । ਇਸ ਸੰਸਥਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਭ ਕਵਿਆਂ ਦਾ ਸਵਾਗਤ ਕੀਤਾ ਤੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸੰਸਥਾ ਦੇ ਮੈਂਬਰ ਅਲਗ ਅਲਗ ਜਗ੍ਹਾ ਤੇ ਕਵਿਤਾ ਪਾਠ ਦੇ ਪ੍ਰੋਗਰਾਮ ਉਲੀਕ ਕੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰ ਰਹੇ ਹਨ। ਓਹਨਾ ਦਸਿਆ ਇਹ ਇਸ ਮਹੀਨੇ ਦਾ ਸਤਵਾਂ ਪ੍ਰੋਗਰਾਮ ਹੈ। ਓਹਨਾਂ ਗੁਰੂਆਂ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਸਾਰ ਵਿਚ ਜ਼ੁਲਮ ਦੀ ਦਾਸਤਾਨ ਦੋਹਰਾਂਦੀ ਰਹੇਗੀ। ਸਾਨੂੰ ਗੁਰੂਆਂ ਦੀ ਸ਼ਹਾਦਤ ਤੋਂ ਸੇਧ ਲੈਣੀ ਚਾਹੀਦੀ ਹੈ। ਡਾ. ਉਮਾ ਸ਼ਰਮਾ ਜੀ ਨੇ ਬਹੁਤ ਵਧਿਆ ਮੰਚ ਸੰਚਾਲਨ ਕੀਤਾ ।
ਇਸ ਕਾਵਿ ਗੋਸ਼ਠੀ ਵਿਚ ਲਗਭਗ 35 ਕਵੀਆਂ ਨੇ ਭਾਗ ਲਿਆ ।
ਹਰ ਇਕ ਨੇ ਬਹੁਤ ਭਾਵ ਪੂਰਕ ਕਵਿਤਾ ਸੁਣਾਈ ਤੇ ਅਤੇ ਆਪਣੇ ਸ਼ਬਦਾਂ, ਰਚਨਾਵਾਂ ਤੇ ਕਵਿਤਾਵਾਂ ਰਾਹੀਂ, ਗੁਰੂ ਜੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ।ਇਸ ਵਿਚ ਭਾਗ ਲੈਣ ਵਾਲੇ ਕਾਵੀ ਸਨ ਡਾ. ਇੰਦਰਪਾਲ, ਸੁਖਦੇਵ ਸਿੰਘ , ਸੀਮਾ ਸ਼ਰਮਾ ਜਗਦੀਸ਼ ਕੌਰ ,ਜਗਤਾਰ ਸਿੰਘ, ਪ੍ਰੀਤਮ ਕੌਰ, ਤਰਲੋਚਨ ਕੌਰ, ਸੰਤੋਸ਼ ਕੁਮਾਰੀ, ਡਾ. ਦੀਪ ਸ਼ਿਖਾ, ਪ੍ਰਕਾਸ਼ ਕੌਰ ਪਾਸਨ੍ਹ, ਵੀਰਪਾਲ ਕੌਰ, ਡਾ. ਰਵਿੰਦਰ ਭਾਟੀਆ, ਡਾ. ਸੁਨੀਤ ਮਦਾਨ, ਸੁਖਵਿੰਦਰ ਸਿੰਘ,ਨੀਰਜਾ ਸ਼ਰਮਾ,ਹਰਜਿੰਦਰ ਕੌਰ, ਡਾ. ਹਰਜੀਤ ਸੱਧਰ, ਅਵਿਨਾਸ਼ ਕੌਰ, ਹਰਮਿੰਦਰ ਕੌਰ, ਡਾ. ਸੁਦੇਸ਼ ਚੁੱਘ, ਤੇਜਸ ਕੁਮਾਰ, ਪੋਲੀ ਬਰਾੜ, ਅਨੀਤਾ ਰਲਹਣ, ਪਰਮਜੀਤ ਕੌਰ ਜੈਸਵਾਲ, ਸਿਮਰਪਾਲ ਕੌਰ, ਡਾ.ਸਤਿੰਦਰ ਬੁੱਟਰ, ਸੋਨੀਆ ਭਾਰਤੀ, ਕਿਰਨ ਸਿੰਗਲਾ, ਪਰਵੀਨ ਕੌਰ, ਤ੍ਰਲੋਚਨ ਲੋਚੀ, ਡਾ.ਸੁਰੇਸ਼ ਨਾਇਕ , ਡਾ.ਉਮਾ ਅਤੇ ਆਸ਼ਾ ਸ਼ਰਮਾ। ਆਖਿਰ ਵਿਚ ਡਾ. ਸੁਰੇਸ਼ ਨੇ ਸਭ ਦਾ ਵਿਸ਼ਲੇਸ਼ਣ ਕੀਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ ।ਡਾ. ਤ੍ਰਲੋਚਨ ਲੋਚੀ ਨੇ ਵੀ ਆਪਣੇ ਵਿਚਾਰ ਰੱਖੇ । ਆਸ਼ਾ ਜੀ ਤੇ ਡਾ. ਉਮਾ ਨੇ ਸਭ ਕਵੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ । ਪ੍ਰੋਗਰਾਮ ਸੁਹਿਰਦ ਪੂਰਵਕ ਸੰਪੂਰਨ ਹੋਇਆ।