ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ਼ ਚਿੱਤਰਕਲਾ ਦੇ ਖੇਤਰ ’ਚ ਵੀ ਆਪਣਾ ਹੁਨਰ ਦਿਖਾ ਰਹੇ ਹਨ। ‘ਚਾਈਲਡ ਵੈੱਲਫ਼ੇਅਰ ਕੌਂਸਲ ਪੰਜਾਬ, ਚੰਡੀਗੜ੍ਹ’ ਦੁਆਰਾ ਕਰਵਾਏ ਗਏ ‘ਰਾਸ਼ਟਰੀ ਚਿੱਤਰਕਲਾ ਮੁਕਾਬਲਾ-2023’ ਡਾ. ਮਹਿੰਦਰ ਬਰਾੜ ਗ.ਗ.ਸ.ਸ. ਸਕੂਲ (ਕੁੜੀਆਂ) ਫਰੀਦਕੋਟ ’ਚ ਦਸਮੇਸ਼ ਪਬਲਿਕ ਸਕੂਲ, ਕੋਟਕਪੂਰਾ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤੇ। ਜਿਹਨਾਂ ’ਚ ਜਮਾਤ ਤੀਜੀ ਦੇ ਅਰਮਾਨਦੀਪ ਸਿੰਘ ਨੇ ਪਹਿਲਾ, ਸਹਿਜਵੀਰ ਸਿੰਘ ਨੇ ਦੂਜਾ ਅਤੇ ਜਮਾਤ ਦੂਜੀ ਦੇ ਨਮਨ ਗੋਇਲ ਨੇ ਤੀਜਾ, ਜਮਾਤ ਅੱਠਵੀਂ (ਸੀ) ਦੀ ਗੁਰਮਨਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਪਿ੍ਰੰਸੀਪਲ ਗਗਨਦੀਪ ਕੌਰ ਬਰਾੜ ਦੀ ਪੂਰੀ ਟੀਮ ਕਲਾ ਅਧਿਆਪਕ ਸੁਖਜਿੰਦਰ ਕੌਰ, ਵੀਰਪਾਲ ਕੌਰ ਅਤੇ ਕੋਆਰਡੀਨੇਟਰਜ ਸ਼੍ਰੀਮਤੀ ਵੀਨਾ ਗਰੋਵਰ ਅਤੇ ਹਰਬਿੰਦਰ ਕੌਰ ਬਰਾੜ ਨੂੰ ਵਧਾਈ ਦਿੱਤੀ।