ਚੰਡੀਗੜ੍ਹ, 12 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮ)
ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਪੰਜਾਬੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਉੱਤੇ ਅਧਾਰਿਤ ਇਕ ਪਾਤਰੀ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦਾ ਮੰਚਨ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ, ਸੈਕਟਰ 26, ਚੰਡੀਗੜ੍ਹ ਵਿਖੇ ਕੀਤਾ ਗਿਆ। ਰੰਗ-ਕਰਮੀ ਰਾਜਵਿੰਦਰ ਸਮਰਾਲਾ ਦੀ ਲੇਖਣੀ ਅਤੇ ਨਿਰਦੇਸ਼ਨ ਹੇਠ ਅਦਾਕਾਰਾ ਕਮਲ ਨੂਰ ਦੀ ਅਦਾਕਾਰੀ ਤਹਿਤ ਇਹ ਨਾਟਕ ਅਕਸ ਰੰਗਮੰਚ, ਸਮਰਾਲਾ ਵੱਲੋਂ ਖੇਡਿਆ ਗਿਆ। ਮੁੱਖ ਮਹਿਮਾਨ ਵਜੋਂ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਵੱਲੋਂ ਸ਼ਿਰਕਤ ਕੀਤੀ ਗਈ।
ਸਮਾਗਮ ਦੀ ਪ੍ਰਧਾਨਗੀ ਸਰਦਾਰ ਗੁਰਦੇਵ ਸਿੰਘ (ਸੇਵਾ ਮੁਕਤ ਆਈ.ਏ.ਐੱਸ.) ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕਰਨਲ ਜਸਮੇਰ ਬਾਲਾ ਸ਼ਾਮਲ ਹੋਏ।
ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਸਮੂਹ ਦਰਸ਼ਕਾਂ ਨੂੰ ‘ਜੀ ਆਇਆਂ ਨੂੰ’ ਆਖਿਆ ਗਿਆ। ਜਿਲਾ ਭਾਸ਼ਾ ਅਫਸਰ ਮੋਹਾਲੀ, ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਨਾਟ-ਸਮਾਗਮ ਦੀ ਰੂਪਰੇਖਾ ਸਾਂਝੀ ਕਰਨ ਉਪਰੰਤ ਅਦਾਕਾਰਾ ਨੂਰ ਕਮਲ ਦੁਆਰਾ ਨਾਟਕ ਖੇਡਿਆ ਗਿਆ ਜਿਸ ਰਾਹੀਂ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਅਤੇ ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਸਥਿਤੀ ਨੂੰ ਪੇਸ਼ ਕੀਤਾ ਗਿਆ।
ਸੁਖਵਿੰਦਰ ਅੰਮ੍ਰਿਤ ਵੱਲੋਂ ਆਖਿਆ ਗਿਆ ਕਿ ਨਾਟਕ ਦੀ ਹਰ ਪੇਸ਼ਕਾਰੀ ਮੈਨੂੰ ਭਾਵੁਕ ਕਰ ਦਿੰਦੀ ਹੈ।
ਸਰਦਾਰ ਗੁਰਦੇਵ ਸਿੰਘ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਨੇ ਸਾਡੀ ਸੰਸਥਾ ਨੂੰ ਇਸ ਨਾਟਕ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ। ਕਰਨਲ ਜਸਮੇਰ ਬਾਲਾ ਵੱਲੋਂ ਆਖਿਆ ਕਿ ਸੁਖਵਿੰਦਰ ਅੰਮ੍ਰਿਤ ਦੇ ਜਨਮ ਦਿਨ ਮੌਕੇ ਇਸ ਨਾਟਕ ਦੀ ਪੇਸ਼ਕਾਰੀ ਸਾਡੀ ਸੰਸਥਾ ਦੀ ਸਟੇਜ ‘ਤੇ ਹੋਣੀ ਬੜੀ ਖੁਸ਼ੀ ਦੀ ਗੱਲ ਹੈ।
ਐਜੂਕੇਸ਼ਨਲ ਸੁਸਾਇਟੀ, ਚੰਡੀਗੜ੍ਹ ਦੀ ਪ੍ਰਬੰਧਕੀ ਟੀਮ ਅਤੇ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਦੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਨਾਟਕ ਮੰਡਲੀ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ।
ਡਾ. ਮਨਮੋਹਨ, ਜੰਗ ਬਹਾਦਰ ਗੋਇਲ, ਕਰਨਜੀਤ ਸਿੰਘ ਚੀਮਾ,ਡਾ. ਸਾਹਿਬ ਸਿੰਘ, ਦੇਵਿੰਦਰ ਦਮਨ, ਇੰਦਰਜੀਤ ਸਿੰਘ, ਸ਼ਬਦੀਸ਼, ਅਨੀਤਾ ਸ਼ਬਦੀਸ਼, ਪ੍ਰੋ. ਦਿਲਬਾਗ ਸਿੰਘ ਤੇ ਹੋਰ ਨਾਟਕ ਪ੍ਰੇਮੀਆਂ ਨੇ ਭਰਵੀਂ ਹਾਜ਼ਰੀ ਲਗਵਾਈ।