ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ਼-ਨਾਲ਼ ਹਕੀਕਤ ਦੇ ਰੂਬਰੂ ਕਰਨ ਦੇ ਉਦੇਸ਼ ਨਾਲ਼ ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਦੀ ਚੇਅਰਪਰਸਨ ਮੈਡਮ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ਰੰਸੀਪਲ ਗਗਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਵਿੱਤਰ ਅਤੇ ਇਤਿਹਾਸਕ ਸ਼ਹਿਰ ਸਰਹਿੰਦ ਦਾ ਵਿਦਿਅਕ ਟੂਰ ਲਾਇਆ। ਵਾਈਸ ਪਿ੍ਰੰਸੀਪਲ ਗੁਰਲੀਨ ਕੌਰ ਦੀ ਅਗਵਾਈ ਹੇਠ ਗਏ ਇਸ ਵਿਦਿਅਕ ਟੂਰ ’ਚ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ, ਗੁਰਦੁਆਰਾ ਜੋਤੀ ਸਰੂਪ, ਗੁਰਦੁਆਰਾ ਸ਼ਹੀਦ ਗੰਜ, ਗੁਰਦੁਆਰਾ ਠੰਢਾ ਬੁਰਜ, ਗੁਰਦੁਆਰਾ ਬਿਬਾਨਗੜ੍ਹ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਹਵੇਲੀ ਦੀਵਾਨ ਟੋਡਰ ਮੱਲ, ਆਦਿ ਇਤਿਹਾਸਕ ਸਥਾਨਾਂ ਦੇ ਦਰਸ਼ਨ ਕੀਤੇ। ਇਸ ਟੂਰ ਨੂੰ ਸਫ਼ਲ ਬਣਾਉਣ ’ਚ ਪੰਜਾਬੀ ਅਧਿਆਪਕਾ ਉਪਿੰਦਰ ਕੌਰ ਬਰਾੜ, ਜਨਮੀਤ ਕੌਰ, ਸਮਾਜਿਕ ਵਿਗਿਆਨ ਅਧਿਆਪਕ ਮਨਜੀਤ ਸਿੰਘ ਅਤੇ ਕਿਰਨ ਬਾਲਾ, ਡੀ.ਪੀ.ਈ. ਰਾਜਪ੍ਰੀਤ ਸਿੰਘ ਅਤੇ ਹਰਿੰਦਰਪਾਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
Leave a Comment
Your email address will not be published. Required fields are marked with *