ਲੁਧਿਆਣਾ 8 ਦਸੰਬਰ (ਪੱਤਰ ਪ੍ਰੇਰਕ /ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਨਾਮਵਰ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਅਤੇ ਗਾਇਕ ਗੁਰਮੀਤ ਫੌਜੀ ਦਾ ਗਾਇਆ ਗੀਤ ਧੀ ਵਿਧਵਾ ਨਾ ਹੋਵੇ ਰਿਲੀਜ਼ ਕੀਤਾ ਗਿਆ। ਪ੍ਰਡਿਊਸਰ ਰੁਪਿੰਦਰ ਜੋਧਾ ਜਪਾਨ ਦੀ ਕੈਸਿਟ ਕੰਪਨੀ ਜੋਧਾਂ ਰਿਕਾਰਡਜ਼ ਵਿੱਚ ਰਿਲੀਜ਼ ਹੋਏ ਗੀਤ ਧੀ ਵਿਧਵਾ ਨਾ ਹੋਵੇ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦੇ ਲਿਖੇ ਗੀਤ ਧੀ ਵਿਧਵਾ ਨਾ ਹੋਵੇ ਨੂੰ ਗਾਇਕ ਕਲਾਕਾਰ ਗੁਰਮੀਤ ਫੌਜੀ ਨੇ ਪੂਰੇ ਸੁਰ ਤਾਲ ਅਤੇ ਸੁੰਦਰ ਢੰਗ ਤਰੀਕੇ ਨਾਲ ਗਾਇਆ ਹੈ ਜਦਕਿ ਇਸ ਗੀਤ ਦਾ ਮਿਊਜ਼ਿਕ ਅਤੇ ਵੀਡੀਓ ਫ਼ਿਲਮਾਂਕਣ ਅਵਤਾਰ ਧੀਮਾਨ ਨੇ ਬਾਖੂਬੀ ਤਿਆਰ ਕੀਤਾ ਹੈ। ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਰਿਲੀਜ਼ ਹੋਏ ਗੀਤ ਧੀ ਵਿਧਵਾ ਨਾ ਹੋਵੇ ਬਾਰੇ ਜਾਣਕਾਰੀ ਦਿੰਦਿਆਂ ਗੀਤਕਾਰ ਤੇ ਪ੍ਰਡਿਊਸਰ ਰੁਪਿੰਦਰ ਜੋਧਾ ਜਪਾਨ ਨੇ ਦੱਸਿਆ ਕਿ ਇਸ ਗੀਤ ਵਿੱਚ ਸਮਾਜ ਦੀਆਂ ਨਿਰੋਲ ਸੱਚੀਆਂ ਗੱਲਾਂ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਵਿਆਹੇ ਜੋੜੇ ਲਈ ਮਾਂ ਬਾਪ ਬਣਨਾ ਉਨ੍ਹਾਂ ਲਈ ਵੱਡੇ ਮਾਣ ਤੇ ਖੁਸ਼ੀ ਵਾਲੀ ਗੱਲ ਹੁੰਦੀ ਹੈ ਕਿਉਂਕਿ ਸੰਸਾਰ ਨੂੰ ਚਲਾਉਣ ਲਈ ਬੱਚਿਆਂ ਦਾ ਹੋਣਾ ਜ਼ਰੂਰੀ ਹੈ। ਕਿਉਂਕਿ ਬੱਚਿਆਂ ਨਾਲ ਹੀ ਘਰਾਂ ਵਿੱਚ ਰੌਣਕਾਂ ਹੁੰਦੀਆਂ ਹਨ।ਪਰ ਕਿਸੇ ਦੀ ਲਾਡਾ, ਚਾਵਾਂ ਨਾਲ ਵਿਆਹੀ ਧੀ ਵਿਧਵਾ ਹੋ ਕੇ ਘਰੇ ਨਾ ਬੈਠੇ ਅਤੇ ਕਿਸੇ ਦਾ ਪੁੱਤ ਨਸ਼ਿਆਂ ਤੇ ਮਾੜੀਆਂ ਕੁਰੀਤੀਆਂ ਦਾ ਪੈ ਕੇ ਨਿਲਾਇਕ ਨਾ ਨਿੱਕਲੇ। ਉਨ੍ਹਾਂ ਦੱਸਿਆ ਕਿ ਗੀਤ ਵਿੱਚ ਦੱਸਿਆ ਗਿਆ ਹੈ ਕਿ ਆਪਣੇ ਮਾਪਿਆਂ ਦੀ ਸੇਵਾ ਤੇ ਇੱਜ਼ਤ ਕਰਨ ਵਾਲੇ ਸਾਰੀ ਉਮਰ ਮੌਜਾਂ ਮਾਣਦੇ ਹਨ।