ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਵਾਤਾਵਰਣ ਦੀ ਸੁਰੱਖਿਆ ਅਤੇ ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਸਮਾਜ ਦੇ ਹਰ ਵਰਗ ਲਈ ਜਾਗਰੂਕ ਹੋਣਾ ਮੌਜੂਦਾ ਸਮੇਂ ਦੀ ਲੋੜ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਉੱਘੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਰੁੱਖਾਂ ਦੀ ਸਭ ਕਰੋ ਸੰਭਾਲ, ਸਾਡਾ ਜੀਵਨ ਇਨ੍ਹਾਂ ਨਾਲ ਦੀ ਕੜੀ ਨੂੰ ਅੱਗੇ ਤੋਰਦੇ ਹੋਏ ਲਕਸ਼ੈ ਰੀਹੈਬਲੀਟੇਸ਼ਨ ਸੈਂਟਰ ਤਲਾਣੀਆਂ ਵਿਖੇ ਰੱਖੇ ਸਵੱਛ ਵਾਤਾਵਰਣ ਪ੍ਰੋਗਰਾਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਹਿਯੋਗੀ ਸੱਜਣਾਂ ਦੇ ਨਾਲ ਮਿਲਕੇ ਸਾਡੇ ਵੱਲੋਂ ਸਵੱਛ ਵਾਤਾਵਰਣ ਲਈ ਕੀਤੇ ਗਏ ਕਾਰਜ਼ਾਂ ਦਾ ਹੀ ਨਤੀਜਾ ਹੈ ਕਿ ਅੱਜ ਸਾਡੇ ਵੱਲੋਂ ਲਗਾਏ ਬੂਟੇ ਵੱਡੇ ਰੁੱਖ ਬਣ, ਸਵੱਛ ਵਾਤਾਵਰਣ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜ ਨੂੰ ਫਲ, ਫੁੱਲ, ਛਾਂ ਅਤੇ ਪਸ਼ੂ, ਪੰਛੀਆ ਨੂੰ ਰਹਿਣ ਬਸੇਰਾ ਪ੍ਰਦਾਨ ਕਰ ਰਹੇ ਹਨ। ਇਸ ਮੌਕੇ ਪ੍ਰੋਗਰਾਮ ਮੁਖੀ ਪ੍ਰੀਤੀ ਵਿਸ਼ਾਲ, ਲਕਸ਼ੈ ਰੀਹੈਬਲੀਟੇਸ਼ਨ ਸੈਂਟਰ ਤਲਾਣੀਆਂ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਪਸ਼ੂ – ਪੰਛੀਆਂ ਅਤੇ ਜੀਵ – ਜੰਤੂਆਂ ਦੀ ਹੋਂਦ ਨੂੰ ਬਚਾਉਣਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਕਿਉਂ ਕਿ ਮਨੁੱਖ ਦੀ ਹੋਂਦ ਵੀ ਵਾਤਾਵਰਣ ਦੇ ਸੰਤੁਲਨ ਤੇ ਹੀ ਨਿਰਭਰ ਕਰਦੀ ਹੈ। ਇਸ ਮੌਕੇ ਪ੍ਰੀਤੀ ਵਿਸ਼ਾਲ ਸ਼ਰਮਾ, ਰਾਜਵੰਤ ਕੌਰ, ਦੀਪਕ ਵਿਸ਼ਾਲ, ਮਨਮਿੱਤਰ ਸਿੰਘ, ਰੱਜੀ ਅਤੇ ਪ੍ਰਮਜੀਤ ਸਿੰਘ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *