ਅੰਡਰ-17 ਹਾਕੀ ਚੈਂਪੀਅਨਸ਼ਿਪ ਵਿੱਚ ਦੂਜੇ ਸਥਾਨ ‘ਤੇ ਰਹੀ ਚੰਡੀਗੜ੍ਹ ਟੀਮ
ਰੋਪੜ, 11 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਜਨਵਰੀ ਮਹੀਨੇ ਕਰਨਾਟਕ ਦੇ ਕੋਡਾਗੂ ਜ਼ਿਲ੍ਹੇ ਵਿਖੇ ਹੋਏ ਹਾਕੀ ਮੁਕਾਬਲੇ ਵਿੱਚ ਰੋਪੜ ਜ਼ਿਲ੍ਹੇ ਦੀ ਹੋਣਹਾਰ ਧੀ ਵੇਦਾਂਗੀ ਵਿਆਸ ਨੇ ਫਾਈਨਲ ਵਿੱਚ ਦੂਸਰੇ ਸਥਾਨ ‘ਤੇ ਰਹਿਣ ਵਾਲੀ ਚੰਡੀਗੜ੍ਹ ਦੀ ਟੀਮ ਵੱਲੋਂ ਭਾਗ ਲਿਆ। ਵੇਦਾਂਗੀ ਦੇ ਪਿਤਾ ਵਰਿੰਦਰ ਵਿਆਸ (ਜਨਰਲ ਸਕੱਤਰ ਨੈਣਾ ਜੀਵਨ ਜਯੋਤੀ ਕਲੱਬ) ਨੇ ਦੱਸਿਆ ਕਿ ਕੋਚ ਹਰਜਿੰਦਰ ਕੌਰ ਦੀ ਸੁਚੱਜੀ ਅਗਵਾਈ ਸਦਕਾ ਉਸਦੀ ਚੋਣ 5 ਸਾਲ ਪਹਿਲਾਂ ਸਪੋਰਟਸ ਕੰਪਲੈਕਸ 42 ਵਿਖੇ ਛੇਵੀਂ ਜਮਾਤ ਦੌਰਾਨ ਹੋ ਗਈ ਸੀ। ਹੁਣ ਉਹ ਕੋਚ ਮਨਦੀਪ ਕੌਰ ਦੀ ਰਹਿਨੁਮਾਈ ਵਿੱਚ ਟ੍ਰੇਨਿੰਗ ਲੈ ਰਹੀ ਹੈ। ਜਿਕਰਯੋਗ ਹੈ ਕਿ ਇਹ ਖਿਡਾਰਨ ਪਿਛਲੇ 5 ਸਾਲਾਂ ਵਿੱਚ 5 ਰਾਸ਼ਟਰੀ ਅਤੇ 6 ਰਾਜ ਪੱਧਰੀ ਮੁਕਾਬਲੇ ਜਿੱਤ ਚੁੱਕੀ ਹੈ।
Leave a Comment
Your email address will not be published. Required fields are marked with *