ਫਰੀਦਕੋਟ, 14 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਦੀ ਫਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਲਿਮਟਡ, ਫਰੀਦਕੋਟ ਦੇ ਜਿਲ੍ਹਾ ਮੈਨੇਜਰ ਸ਼੍ਰੀਮਤੀ ਆਸ਼ੂ ਗੁਪਤਾ ਵੱਲੋਂ ਬੈਂਕ ਦੇ ਡਾਇਰੈਕਟਰ ਸ਼੍ਰੀ ਨਿਰਮਲ ਸਿੰਘ ਦੀ ਮੌਜੂਦਗੀ ਵਿੱਚ ਬੈਂਕ ਦੀ ਗ੍ਰਾਹਕ ਸਵਰਗਵਾਸੀ ਸ੍ਰੀਮਤੀ ਰੇਸ਼ਮਾ ਕੌਰ ਦੇ ਵਾਰਸ ਪਤੀ ਰੂਪ ਸਿੰਘ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਧੀਨ ਦੋ ਲੱਖ ਰੁਪਏ ਦਾ ਕਲੇਮ ਭੇਂਟ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਆਸ਼ੂ ਗੁਪਤਾ ਨੇ ਦੱਸਿ ਕਿ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਸਕੀਮ ਅਧੀਨ ਮੈਂਬਰ ਦੇ ਖਾਤੇ ਵਿੱਚੋਂ ਸਲਾਨਾ 436 ਕੱਟੇ ਜਾਂਦੇ ਹਨ ਅਤੇ ਦੋ ਲੱਖ ਰੁਪਏ ਦਾ ਬੀਮਾ ਹੋ ਜਾਂਦਾ ਹੈ। ਇਸ ਸਕੀਮ ਵਿੱਚ ਜੁੜਨ ਲਈ ਖਾਤਾ ਧਾਰਕ ਦੀ ਉਮਰ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਇਹ ਬੀਮਾ 55 ਸਾਲ ਦੀ ਉਮਰ ਤੱਕ ਚਲਦਾ ਹੈ। ਉਨ੍ਹਾਂ ਵੱਲੋਂ ਸਭ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਕੀਮਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਬੈਂਕ ਦੇ ਮੁੱਖ ਦਫ਼ਤਰ, ਫ਼ਰੀਦਕੋਟ ਤੋਂ ਆਏ ਅਧਿਕਾਰੀ ਰਾਜ ਕੁਮਾਰ ਅਤੇ ਮੈਡਮ ਪ੍ਰਿਆ ਗੋਇਲ ਵੱਲੋ ਸਭ ਪਿੰਡ ਵਾਸੀਆਂ ਨੂੰ ਬੈਂਕ ਵਿੱਚ ਮੌਜੂਦ ਸਕੀਮਾਂ ਵਿੱਚ ਸ਼ਾਮਲ ਹੋਣ ਅਤੇ ਲਾਭ ਉਠਾਉਣ ਦੀ ਅਪੀਲ ਕੀਤੀ ਗਈ। ਅੰਤ ਵਿੱਚ ਬਰਾਂਚ ਹਰੀਂ ਨੌਂ ਦੇ ਬਰਾਂਚ ਮੈਨੇਜਰ ਸ਼੍ਰੀ ਮਨੀਸ਼ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਬੈਂਕ ਵਿੱਚ ਚੱਲ ਰਹੀਆਂ ਹੋਰ ਸਮਾਜਿਕ ਸੁਰੱਖਿਆ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਭ ਇਲਾਕਾ ਨਿਵਾਸੀਆਂ ਨੂੰ ਬੈਂਕ ਨਾਲ ਜੁੜਨ ਦੀ ਬੇਨਤੀ ਕਰਦੇ ਹੋਏ ਸਭ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ, ਮਾਸਟਰ ਗੇਜ ਰਾਮ ਭੌਰਾ, ਕੁਲਵੰਤ ਸਿੰਘ, ਦੀ ਹਰੀਂ ਨੌਂ ਬਹੁਮੰਤਵੀ ਸਹਿਕਾਰੀ ਸਭਾ ਦੇ ਸਮੂਹ ਕਮੇਟੀ ਮੈਂਬਰ, ਸਕੱਤਰ ਜਗਜੀਤ ਸਿੰਘ, ਗੁਰਜੀਤ ਸਿੰਘ, ਨਿਰਮਲ ਸਿੰਘ ਨਿੰਮਾ ਸਮੇਤ ਹੋਰ ਪਤਵੰਤੇ-ਵਿਅਕਤੀ ਮੌਜੂਦ ਸਨ।