ਚੱਲ ਆਪਾਂ ਰੂਹਾਂਵਾਲੀ ਗੱਲ ਨੂੰ ਕਰਦੇ ਆ ਯਾਦ,
ਦੂਰ ਰਹਿ ਕੇ ਵੀ ਇੱਕ ਦੂਜੇ ਦੀ ਖੁਸ਼ੀ ਲਈ, ਕਰਦੇ ਰਹੇ ਫਰਿਆਦ,
ਚੱਲ ਆਪਾਂ ਰੂਹਾਂ ਵਾਲੀ ਗੱਲ ਨੂੰ ਕਰਦੇ ਆ ਯਾਦ,
ਜੁਦਾ ਹੋਣ ਵੇਲੇ ਹਿੰਮਤ ਦਿਖਾਈ ਸੀ ਜੋ, ਕੀ ਤੈਨੂੰ ਅਜੇ ਵੀ ਆ ਯਾਦ,
ਚੱਲ ਆਪਾਂ ਰੂਹਾਂ ਵਾਲੀ ਗੱਲ ਨੂੰ ਕਰਦੇ ਆ ਯਾਦ,
ਔਕੜਾਂ ਚ’ ਇੱਕ ਦੂਜੇ ਦੇ ਧਰਵਾਸ ਲਈ, ਝੂਠੀ-ਸੱਚੀ ਕਰਦੇ ਸੀ ਗੱਲਬਾਤ,
ਚੱਲ ਆਪਾਂ ਰੂਹਾਂ ਵਾਲੀ ਗੱਲ ਨੂੰ ਕਰਦੇ ਆ ਯਾਦ,
ਫਿਰ ਅੱਜ ਬਾਤ ਪਾ ਕੇ ਉਸੇ ਗੱਲਬਾਤ ਦੀ, ਜਗਾਉਂਦੇ ਆ ਪੁਰਾਣੇ ਜਜਬਾਤ,
ਚੱਲ ਆਪਾਂ ਰੂਹਾਂ ਵਾਲੀ ਗੱਲ ਨੂੰ ਕਰਦੇ ਆ ਯਾਦ,
ਅੱਖਾਂ ਤੇਰੀਆ ਦੇ ਹੰਝੂ ਮੇਰੀ ਝੋਲੀ ਡਿੱਗੇ ਸੀ ਜੋ, ਮੋਤੀਆਂ ਇਨਾਂ੍ਹਨਾਲ ਕਰਦੇ ਰਹਿੰਦੇ ਸ਼ਿੰਗਾਰ ਮੇਰੇ ਜਜਬਾਤ,
ਚੱਲ ਆਪਾਂ ਰੂਹਾਂ ਵਾਲੀ ਗੱਲ ਨੂੰ ਕਰਦੇ ਆ ਯਾਦ,
ਚੇਹਰੇ ਤੇਰੇ ਨੂੰ ਦੇਖ ਲੱਗਦਾ ਹੈ ਮੈਨੂੰ, ਕੁਦਰਤ ਦੀ ਹੈ ਇਹ ਕੋਈ ਕਰਾਮਾਤ,
ਚੱਲ ਆਪਾਂ ਰੂਹਾਂ ਵਾਲੀ ਗੱਲ ਨੂੰ ਕਰਦੇ ਆ ਯਾਦ,
ਪਿਆਰ ਦੀ ਸਮਝ ਆਪਾਂ ਦੂਰ ਰਹਿ ਕੇ ਪਾਈ ਹੈ, ਸੁਪਨਿਆਂ ਚ’ਵੀ ਯਾਦਾਂਨੂੰ ਦਿੰਦੇਰਹਿੰਦੇਆ ਦਾਦ,
ਚੱਲ ਆਪਾਂ ਰੂਹਾਂ ਵਾਲੀ ਗੱਲ ਨੂੰ ਕਰਦੇ ਆ ਯਾਦ,
ਮਨੋਜ ਕੁਮਾਰ ਵਧਾਵਨ ਮੌਬਾ: 9815017800
Leave a Comment
Your email address will not be published. Required fields are marked with *