ਕੋਟਕਪੂਰਾ, 20 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਲਾਲਾ ਲਾਜਪਤ ਰਾਏ ਮਿਊਨਸੀਪਲ ਪਾਰਕ ਵਿਖੇ ਡੀ.ਟੀ.ਐਫ. ਇਕਾਈ ਕੋਟਕਪੂਰਾ ਦੀ ਅਹਿਮ ਮੀਟਿੰਗ ਹੋਈ I ਜਿਸ ਵਿੱਚ 26 ਨਵੰਬਰ ਨੂੰ ਹੋਣ ਵਾਲੀ ਰੈਲੀ ਸਬੰਧੀ ਤਿਆਰੀ ਕਰਨ ਲਈ ਸਾਥੀਆਂ ਨੂੰ ਲਾਮਬੰਦ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਜੋ ਟਾਲਮਟੋਲ ਕੀਤੀ ਜਾ ਰਹੀ ਹੈ ਅਤੇ ਜੋ ਭੱਤੇ ਬੰਦ ਕੀਤੇ ਗਏ ਹਨ। ਉਹਨਾਂ ਨੂੰ ਮੁੜ ਬਹਾਲ ਕਰਾਉਣ ਲਈ 26 ਨਵੰਬਰ ਦੀ ਰੈਲੀ ਵਿੱਚ ਭਰਮੀ ਸ਼ਮੂਲੀਅਤ ਕੀਤੀ ਜਾਵੇ, ਇਸ ਮੌਕੇ ਕੋਟਕਪੂਰਾ ਇਕਾਈ ਦੇ ਪ੍ਰਧਾਨ ਅਜਾਇਬ ਸਿੰਘ ਰਾਮਸਰ ਵੱਲੋਂ ਸਾਰੇ ਹੀ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਰੈਲੀ ਲਈ ਤਿਆਰੀ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਸਾਥੀਆਂ ਦੀ ਸ਼ਮੂਲੀਅਤ ਕਰਵਾਈ ਜਾਵੇ ਤਾਂ ਜੋ ਇਸ ਰੈਲੀ ਨੂੰ ਸਫਲ ਬਣਾਇਆ ਜਾ ਸਕੇ ਅਤੇ ਆਪਣੇ ਹੱਕਾਂ ਨੂੰ ਪੰਜਾਬ ਸਰਕਾਰ ਤੋਂ ਪ੍ਰਾਪਤ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਿਲਕ ਰਾਜ, ਅਮਨਦੀਪ ਸਿੰਘ, ਗੁਰਮੀਤ ਸਿੰਘ ਜਲਾਲਾਬਾਦੀ, ਗੁਰਪ੍ਰੀਤ ਸਿੰਘ ਡੋਡ, ਗੁਰਚਰਨ ਸਿੰਘ ਹੈੱਡਮਾਸਟਰ, ਜਤਿੰਦਰ ਸਿੰਘ ਢਿੱਲਵਾਂ ਕਲਾਂ, ਰਵਿੰਦਰ ਸਿੰਘ ਸਿੱਖਾਂਵਾਲਾ, ਲਖਵਿੰਦਰ ਸਿੰਘ ਕੋਟਕਪੂਰਾ, ਸੁਖਵੀਰ ਸਿੰਘ ਮੋੜ, ਦਵਿੰਦਰ ਕੁਮਾਰ ਲਾਖਟੀਆ ਆਦਿ ਵੀ ਹਾਜ਼ਰ ਸਨ।