ਫਰੀਦਕੋਟ 28 ਜਨਵਰੀ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਰੈਡ ਕ੍ਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫ਼ਰੀਦਕੋਟ ਨੇ ਮਹੀਨਾ ਜਨਵਰੀ ਦੌਰਾਨ ਜਨਮੇ ਮੈਂਬਰਾਂ ਨੂੰ ਅਤੇ ਨਵੇਂ ਬਣੇ ਮੈਂਬਰਾਂ ਨੂੰ ਸਨਮਾਨਤ ਕਰਨ ਲਈ , ਆਪਣੇ ਕਲੱਬ ਦਫ਼ਤਰ ਵਿਖੇ ਪਰਧਾਨ ਦਰਸ਼ਨ ਲਾਲ ਚੁੱਘ, ਸਰਪ੍ਰਸਤ ਦਰਸ਼ਨ ਕੁਮਾਰ ਸੁਖੀਜਾ, ਡਾਕਟਰ ਅਜੀਤ ਸਿੰਘ ਗਿੱਲ , ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਂਗਟ ਅਤੇ ਭੁਪਿੰਦਰ ਸਿੰਘ ਬਰਾੜ, ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕੀਤਾ।
ਕਲੱਬ ਦੇ ਪ੍ਰਧਾਨ ਦਰਸ਼ਨ ਲਾਲ ਚੁੱਘ ਨੇ ਸਭ ਮੈਂਬਰਾਂ ਨੂੰ ਜੀ ਆਇਆਂ ਕਹਿੰਦਾ ਹੋਇਆ, ਆਪਣੇ ਵਿਚਾਰ ਰੱਖੇ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ ਅਤੇ ਨਵੇਂ ਬਣੇ ਮੈਂਬਰਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਬਾਬੂ ਸਿੰਘ ਮਾਨ ਨੂੰ ਪੁੱਤਰ ਦੇ ਵਿਆਹ ਦੀਆਂ ਅਤੇ ਇੰਜੀ: ਬਲਵੰਤ ਰਾਏ ਗੱਖੜ ਨੂੰ ਪੋਤਰੇ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ।
ਸੁਖਦੇਵ ਸਿੰਘ ਸ਼ਰਮਾ,ਗੁਰਮੇਲ ਸਿੰਘ ਜੱਸਲ, ਮਨੀਸ਼ ਕੁਮਾਰ ਮੌਂਗਾ, ਬਲਵੰਤ ਰਾਏ ਗੱਖੜ ਪ੍ਰਿੰਸੀਪਲ ਸੁਖਦੇਵ ਸਿੰਘ, ਵਿਦਿਆ ਰਤਨ ਸ਼ਰਮਾ , ਡਾਕਟਰ ਜਸਵੰਤ ਸਿੰਘ , ਗੁਰਪ੍ਰੀਤ ਸਿੰਘ ਗੋਪੀ ਅਤੇ ਬੀਬਾ ਸੁਮਨ ਨੇ ਗੀਤਾ ਗਜਲਾ ਰਾਹੀ ਆਪਣੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਮਾਹੌਲ ਨੂੰ ਮਨੋਰੰਜਨ ਭਰਪੂਰ ਬਣਾਇਆ
ਸਮਾਰੋਹ ਦੌਰਾਨ ਮਹੀਨਾ ਜਨਵਰੀ ਦੌਰਾਨ ਜਨਮੇ, ਬਾਬੂ ਸਿੰਘ ਮਾਨ ਸੀ .ਐਚ .ਡੀ. ਪਬਲਿਕ ਹੈਲਥ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਦਰਸ਼ਨ ਸਿੰਘ ਬਰਾੜ ਇੰਸਪੈਕਟਰ ਸਹਿਕਾਰਤਾ ਵਿਭਾਗ, ਬਲਦੇਵ ਸਿੰਘ ਬਰਾੜ ਇੰਸਪੈਕਟਰ ਸਹਿਕਾਰਤਾ ਵਿਭਾਗ, ਸ਼ਾਮ ਦਾਸ ਨਾਰੰਗ ਸੁਪਰਡੈਂਟ ਸਿੱਖਿਆ ਵਿਭਾਗ, ਰਣਜੀਤ ਸਿੰਘ ਘੁਮਾਣ ਸੁਪਰਡੈਂਟ ਸਿੱਖਿਆ ਵਿਭਾਗ, ਅਤੇ ਕੰਵਰਪਾਲ ਸਿੰਘ ਸਰਾਂ ਸੀ.ਐਚ.ਡੀ. ਬੀ .ਐਡ ਆਰ. ਵਿਭਾਗ ,ਨੂੰ ਹਾਰ ਪਹਿਨਾ ਕੇ, ਕੇਕ ਕਟਵਾ ਕੇ ਅਤੇ ਸ਼ਾਨਦਾਰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।
ਕਲੱਬ ਵਿੱਚ ਨਵੇਂ ਬਣੇ ਮੈਂਬਰ ਮੁਖਤਿਆਰ ਸਿੰਘ ਵੰਗੜ ਸਾਹਿਤਕਾਰ ਅਤੇ ਸੁਪਰਡੈਂਟ ਸਿਹਤ ਵਿਭਾਗ ਨੂੰ ਹਾਰ ਪਹਿਨਾ ਕੇ ਕਲੱਬ ਦੇ ਨਵੇਂ ਮੈਬਰ ਬਣਾਇਆ।
ਸਮਾਰੋਹ ਨੂੰ ਕਾਮਯਾਬ ਕਰਨ ਲਈ ਬਿੱਕਰ ਸਿੰਘ ਕੈਸ਼ੀਅਰ, ਅਜਮੇਰ ਸਿੰਘ ਚੌਹਾਨ, ਮਨੀਸ਼ ਮੌਂਗਾ ਅਤੇ ਸਵਰਨ ਸਿੰਘ ਵੰਗੜ ਨੇ ਵਿਸ਼ੇਸ਼ ਯੋਗਦਾਨ ਪਾਇਆ ।
ਸਰਪਸਤ ਡਾਕਟਰ ਅਜੀਤ ਸਿੰਘ ਗਿੱਲ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਹੋਇਆ, ਸਨਮਾਨਿਤ ਹੋਏ ਮੈਬਰਾਂ ਨੂੰ ਅਤੇ ਖੁਸ਼ੀਆਂ ਪ੍ਰਾਪਤ ਮੈਂਬਰਾਂ ਨੂੰ ਵਧਾਈਆ ਦਿੱਤੀਆਂ ਅਤੇ ਕ਼ਲਬ ਦੀ ਬਿਹਤਰੀ ਲਈ,ਅਤੇ ਸਮਾਜ ਲਈ ਅਤੇ ਅਪਨੇ ਲਈ ਕੁੱਝ ਕਰਨ ਲਈ ਅਪਣੇ ਵਿਚਾਰ ਪੇਸ਼ ਕੀਤੇ
ਕਲੱਬ ਸਕਤੱਰ ਅਮਰਜੀਤ ਸਿੰਘ ਵਾਲੀਆ ਅਤੇ ਸ਼ਾਮ ਦਾਸ ਨਾਰੰਗ ਵੱਲੋਂ ਮੰਚ ਸੰਚਾਲਨ ਬਾਖੂਬੀ ਕੀਤਾ ਗਿਆ ।
ਇਸ ਸਮਾਰੋਹ ਦੀ ਰੌਣਕ ਵਧਾਉਣ ਲਈ , ਨਰਿੰਦਰ ਸਿੰਘ ਏ ਆਰ , ਸੁਖਦੇਵ ਸਿੰਘ ਸਕੱਤਰ,ਚਮਨ ਲਾਲ ਗੌੜ, ਵਰਿੰਦਰ ਗਾਂਧੀ,ਡਾਕਟਰ ਦੇਵਿੰਦਰ ਮਹਿਤਾ, ਬਲਦੇਵ ਸਿੰਘ ਮਾਨ , ਮਨਜੀਤ ਸਿੰਘ ਵਾਲੀਆ, ਗੁਰਮੀਤ ਸਿੰਘ ਢਿੱਲੋਂ, ਬਾਲ ਕ੍ਰਿਸ਼ਨ ਗੁਪਤਾ, ਜਸਵੀਰ ਸਿੰਘ ਭੁੱਲਰ, ਜਸਵੰਤ ਸਿੰਘ ਸਰਾਂ, ਕਰਨਲ ਬਲਵੀਰ ਸਿੰਘ ਸਰਾਂ, ਪਰਮਜੀਤ ਸਿੰਘ ਸਰਾਂ, ਇੰਜੀ ਹਰਿੰਦਰ ਸਿੰਘ ਨਰੂਲਾ, ਅਸ਼ਵਨੀ ਕੁਮਾਰ ਮੌਂਗਾ,ਸ਼ਾਮ ਸੁੰਦਰ ਰਿਹਾਨ, ਵਿਨੋਦ ਕੁਮਾਰ ਸਿੰਗਲਾ, ਮੁਖਤਿਆਰ ਸਿੰਘ ਸੇਖੋ, ਰਾਜਪਾਲ ਬਜਾਜ, ਗੁਰਮੀਤ ਸਿੰਘ ਬਰਾੜ, ਟੇਕ ਚੰਦ, ਨਰਿੰਦਰ ਸਿੰਘ ਗਿੱਲ, ਪ੍ਰੇਮਪਾਲ ਸਿੰਘ ਬਰਾੜ, ਅਮਰਜੀਤ ਸਿੰਘ ਗੋਂਦਾਰਾ, ਸੁਖਮੰਦਰ ਸਿੰਘ ਭਲੂਰੀਆ, ਪ੍ਰਿੰਸੀਪਲ ਕ੍ਰਿਸ਼ਨ ਕੁਮਾਰ, ਕੁਲਬੀਰ ਸਿੰਘ ਵੜੈਚ, ਗੁਰਦੇਵ ਸਿੰਘ, ਜਗਤਾਰ ਸਿੰਘ ਸੰਧੂ, ਰਾਜ ਕੁਮਾਰ ਸ਼ਰਮਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰਾਂ ਨੇ ਹਾਜ਼ਰੀ ਲੁਆਈ।
Leave a Comment
Your email address will not be published. Required fields are marked with *