ਅਹਿਮਦਗੜ 27 ਨਵੰਬਰ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਅਹਿਮਦਗੜ੍ਹ ਵੱਲੋਂ ਲਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿੱਚ 410 ਖੂਨਦਾਨੀਆਂ ਨੇ ਖੂਨ ਦਾਨ ਕਰਕੇ ਰੋਟਰੀ ਕਲੱਬ ਅਹਿਮਦਗੜ੍ਹ ਨੂੰ ਸਹਿਯੋਗ ਦਿੱਤਾ। ਰੋਟਰੀ ਕਲੱਬ ਦੇ ਪ੍ਰਬੰਧਕ ਪ੍ਰਧਾਨ ਸ੍ਰੀ ਅਨਿਲ ਜੈਨ ਮਨੀਸ਼ ਮਲਹੋਤਰਾ ਸੁਰੇਸ਼ ਜੈਨ ਵਿਪਨ ਸੇਠੀ ਆਦਿ ਨੇ ਦੱਸਿਆ ਕਿ ਸਵਰਗੀ ਸ੍ਰੀਮਤੀ ਅੰਗੂਰੀ ਦੇਵੀ ਪੱਖੋਵਾਲ ਵਾਲਿਆਂ ਦੀ ਯਾਦ ਵਿੱਚ ਕਰਵਾਏ ਗਏ ਇਸ ਕੈਂਪ ਵਿੱਚ ਸ਼ਹਿਰ ਵਾਸੀਆਂ ਵੱਲੋਂ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚੋਂ ਖੂਨਦਾਨ ਦੇ ਰੂਪ ਵਿੱਚ ਭਰਪੂਰ ਸਹਿਯੋਗ ਮਿਲਿਆ। ਇਸ ਦੇ ਨਾਲ ਹੀ ਸ੍ਰੀ ਬਾਂਕੇ ਬਿਹਾਰੀ ਚੈਰੀਟੇਬਲ ਟਰਸਟ ਦੇ ਪ੍ਰਧਾਨ ਮਨੀਸ਼ ਸਿੰਘਲਾ ਵਿਕਾਸ ਜੈਨ ਰੋਹਿਤ ਜਿੰਦਲ ਨਿਸ਼ਾਂਤ ਗਰਗ ਲੈਕਚਰਾਰ ਲਲਿਤ ਗੁਪਤਾ ਸਾਹਿਲ ਜਿੰਦਲ ਲਲਿਤ ਜਿੰਦਲ ਰਾਮ ਨਰੇਸ਼ ਸੰਦੀਪ ਸ਼ਰਮਾ ਅਵੀ ਜੈਨ ਤੋਂ ਇਲਾਵਾ ਰਾਧਾ ਰਾਣੀ ਸਾਂਝੇ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਬੰਧਕ ਕਮਲ ਅਰੋੜਾ ਰਮਨ ਸੂਦ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਡਾਕਟਰ ਸੁਨੀਤ ਹਿੰਦ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਕੌਂਸਲਰ ਵਿਕਾਸ ਟੰਡਨ ਕੌਂਸਲਰ ਅਮਨ ਅਫਰੀਦੀ ਮਾਸਟਰ ਨਰਿੰਦਰ ਸਿੰਘ ਸੰਧੂ ਧੂਰਕੋਟ ਤੋਂ ਇਲਾਵਾ ਤਰਸੇਮ ਗਰਗ ਰਾਜ ਤ੍ਰਿਸੂਲ ਰਾਕੇਸ਼ ਗਰਗ ਅਰੁਣ ਵਰਮਾ ਆਦਿ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ੍ਰੀ ਕੁੰਦਨ ਲਾਲ ਜੈਨ ਸਮਾਧ ਵਿਖੇ ਲਗਾਏ ਗਏ ਸਕੈਮ ਦਾ ਉਦਘਾਟਨ ਜੈਨ ਕੋ ਦੇ ਚੇਅਰਮੈਨ ਨਵਜੋਤ ਸਿੰਘ ਜਰਗ ਨੇ ਕੀਤਾ ਅਤੇ ਹੈਪੀ ਬਾਬਾ ਜੀ ਛਪਾਂਰ ਵਾਲਿਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
Leave a Comment
Your email address will not be published. Required fields are marked with *