ਫ਼ਰੀਦਕੋਟ , 26 ਮਾਰਚ (ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫ਼ਰੀਦਕੋਟ ਦੀ ਅਹਿਮ ਮੀਟਿੰਗ ਸਥਾਨਕ ਅਫ਼ਸਰ ਕਲੱਬ ਵਿਖੇ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਉਨ੍ਹਾਂ ਸਮੂਹ ਕਲੱਬ ਮੈਂਬਰਾਂ ਨੂੰ ਆਉਂਦੇ ਦਿਨਾਂ ’ਚ ਹੋਣ ਵਾਲੇ ਰੋਟਰੀ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਸਾਨੂੰ ਸਭ ਨੂੰ ਵੱਧ ਤੋਂ ਵੱਧ ਪੋ੍ਰਜੈਕਟਾਂ ’ਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਪਹੁੰਚ ਸਾਰੇ ਮੈਂਬਰਾਂ ਨੂੰ ਜੀ ਆਇਆਂ ਨੂੰ ਕਲੱਬ ਦੇ ਸਕੱਤਰ ਮਨਪ੍ਰੀਤ ਸਿੰਘ ਬਰਾੜ ਨੇ ਆਖਿਆ। ਮੀਟਿੰਗ ’ਚ ਬੀਤੇ ਦਿਨੀਂ ਜਲੰਧਰ ਵਿਖੇ ਹੋਏ ਕਿ੍ਰਕਟ ਟੂਰਨਾਮੈਂਟ ’ਚ ਜੇਤੂ ਰਹੀ ਫ਼ਰੀਦਕੋਟ ਦੀ ਟੀਮ ਦੇ ਮੈਂਬਰ ਰਾਹੁਲ ਸੱਚਰ, ਰਾਹੁਲ ਚੌਧਰੀ, ਨਵੀਸ਼ ਛਾਬੜਾ, ਪ੍ਰਵੇਸ਼ ਰੀਹਾਨ, ਇੰਜ. ਮਨਦੀਪ ਸ਼ਰਮਾ, ਐਡਵੋਕੇਟ ਰਾਜੇਸ਼ ਰੀਹਾਨ, ਦਾ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਐਡਵੋਕੇਟ ਆਰ.ਸੀ. ਜੈਨ, ਇਲਾਕੇ ਦੇ ਨਾਮਵਰ ਡਾ. ਬਿਮਲ ਗਰਗ, ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਐਡੋਕੇਟ ਲਲਿਤ ਮੋਹਨ ਗੁਪਤਾ, ਸੀਨੀਅਰ ਰੋਟੇਰੀਅਨ ‘ਆਰਸ਼ ਸੱਚਰ’, ਸੀਨੀਅਰ ਰੋਟੇਰੀਅਨ ਅਸ਼ੋਕ ਸੱਚਰ, ਅਸ਼ਵਨੀ ਬਾਂਸਲ, ਪਿ੍ਰਤਪਾਲ ਸਿੰਘ ਕੋਹਲੀ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਸੰਜੀਵ ਮਿੱਤਲ, ਵਿਰਸਾ ਸਿੰਘ ਸੰਧੂ, ਜਗਦੀਪ ਸਿੰਘ ਗਿੱਲ, ਪਵਨ ਵਰਮਾ, ਬੇਟੀ ਅਰਮਾਨ ਪੁਰੀ, ਡਾ. ਵਿਸ਼ਵ ਮੋਹਨ ਗੋਇਲ ਵੱਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਫ਼ਰੀਦਕੋਟ ਕਲੱਬ ਦੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀੇ ਗਈ। ਇਸ ਮੌਕੇ ਸਾਬਕਾ ਗਵਰਨਰ ਆਰ.ਸੀ.ਜੈਨ ਨੇ ਕਿਹਾ ਕਿ ਰੋਟਰੀ ਪੂਰੀ ਦੁਨੀਆਂ ਅੰਦਰ 24 ਘੰਟੇ ਮਾਨਵਤਾ ਦੀ ਸੇਵਾ ਕਰਦੀ ਹੈ। ਰੋਟਰੀ ਨੇ ਸੰਸਾਰ ਭਰ ’ਚ ਪੋਲੀਓ ਦੇ ਲਗਭਗ ਖਾਤਮੇ ਵਾਸਤੇ ਹਮੇਸ਼ਾ ਮੋਹਰੀ ਰਹਿ ਕੇ ਅਹਿਮ ਯੋਗਦਾਨ ਪਾਇਆ ਹੈ। ਹਰ ਰੋਟੇਰੀਅਨ ਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹਰਿਦੁਆਰ ਵਿਖੇ ਹੋਣ ਵਾਲੀ ਕਾਨਫ਼ਰੰਸ ਸਬੰਧੀ ਕਲੱਬ ਦੇ ਪ੍ਰਧਾਨ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਹਾਜ਼ਰ ਮੈਂਬਰਾਂ ਨੂੰ ਕਾਨਫ਼ਰੰਸ ’ਚ ਸ਼ਾਮਲ ਹੋਣ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ 13 ਮੈਂਬਰਾਂ ਨੇ ਹਰਿਦੁਆਰ ਕਾਨਫ਼ਰੰਸ ’ਚ ਸ਼ਾਮਲ ਹੋਣ ਲਈ ਸਹਿਮਤੀ ਪ੍ਰਗਟ ਕੀਤੀ। ਮੀਟਿੰਗ ਦੌਰਨ 29 ਮਾਰਚ ਨੂੰ ਸੁਨਾਮ ਵਿਖੇ ਰੋਟਰੀ ਇੰਟਰਨੈਸ਼ਨਲ ਦੇ ਜ਼ਿਲਾ 3090 ਦੇ ਗਵਰਨਰ ਦੀ ਚੋਣ ਵਾਸਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਉਨ੍ਹਾਂ ਰੋਟਰੀ ਦੇ ਸਮੂਹ ਮੈਂਬਰਾਂ ਨੂੰ ਸੁਨਾਮ ਜਾਣ ਲਈ ਖੁੱਲਾ ਸੱਦਾ ਦਿੱਤਾ। ਇਸ ਮੌਕੇ ਅਪ੍ਰੈਲ ਮਹੀਨੇ ਦੌਰਾਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਰੂਪ-ਰੇਖਾ ਵੀ ਤਿਆਰ ਕੀਤੀ ਗਈ। ਅੰਤ ’ਚ ਕਲੱਬ ਦੇ ਸੀਨੀਅਰ ਰੋਟੇਰੀਅਨ ਅਸ਼ੋਕ ਸੱਚਰ ਨੇ ਸਭ ਦਾ ਧੰਨਵਾਦ ਕੀਤਾ।