ਰੋਟਰੀ ਕਲੱਬ ਦੇ ਜ਼ਿਲਾ ਪੱਧਰੀ ਐਵਾਰਡ ਸਮਾਗਮ ’ਚ ਤਿੰਨ ਰਾਜਾਂ ਦੇ 150 ਅਹੁਦੇਦਾਰਾਂ ਤੇ ਮੈਂਬਰਾਂ ਨੇ ਲਿਆ ਹਿੱਸਾ
ਕੋਟਕਪੂਰਾ, 28 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫ਼ਤਿਆਬਾਦ ਹਰਿਆਣਾ ਵਿਖੇ ਜ਼ਿਲਾ ਰੋਟਰੀ ਕਲੱਬ 3090 ਦਾ ਸਲਾਨਾ ਐਵਾਰਡ ਸਮਾਗਮ ਜ਼ਿਲਾ ਗਵਰਨਰ ਘਣਸ਼ਾਮ ਕਾਂਸਲ ਅਤੇ ਪਾਸਟ ਡਿਸਟਿ੍ਰਕ ਗਵਰਨਰ ਗੁਲਬਹਾਰ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਸਿਰਸਾ ਸ਼੍ਰੀਮਤੀ ਸੁਨੀਤਾ ਦੁੱਗਲ ਸ਼ਾਮਲ ਹੋਏ। ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਦੇ ਸਾਲ 2022-23 ਦੇ ਪ੍ਰਧਾਨ ਆਰਸ਼ ਸੱਚਰ ਨੂੰ 122 ਕਲੱਬਾਂ ’ਚੋਂ ਸਭ ਤੋਂ ਬੇਹਤਰੀਨ ਕਾਰਗੁਜ਼ਾਰੀ ਲਈ ਬੈਸਟ ਕਲੱਬ ਪ੍ਰਧਾਨ ਘੋਸ਼ਿਤ ਕਰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਆਰਸ਼ ਸੱਚਰ ਵੱਲੋਂ ਆਪਣੀ ਟਰਮ ਦੌਰਾਨ ਸਭ ਤੋਂ ਵੱਧ 162 ਪ੍ਰੋਜੈਕਟ ਕਰਨ ਲਈ ਵੀ ਵਿਸ਼ੇਸ਼ ਰੂਪ ’ਚ ਅਲੱਗ ਤੋਂ ਸਨਮਾਨਿਤ ਕੀਤਾ। ਇਸ ਮੌਕੇ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਡਿਸਟਿ੍ਰਕ ਗਵਰਨਰ, ਫ਼ਰੀਦਕੋਟ ਦੇ ਨਾਮੀ ਐਡਵੋਕੇਟ ਇਨਕਮ ਟੈਕਸ ਆਰ.ਸੀ.ਜੈਨ ਨੂੰ ਸਨਮਾਨ ਦਿੱਤਾ ਗਿਆ। ਰੋਟਰੀ ਕਲੱਬ ਫ਼ਰੀਦਕੋਟ ਦੇ ਗਰੀਟਿੰਗ ਚੇਅਰਮੈਨ ਤਰਨਜੋਤ ਸਿੰਘ ਕੋਹਲੀ ਨੂੰ ਰੋਟਰੀ ਇੰਟਰਨੈਸ਼ਨਲ ਐਵਾਰਡ ਨਾਲ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਸਮਾਗਮ ’ਚ ਰੋਟਰੀ ਕਲੱਬ 3090 ਨਾਲ ਸਬੰਧਿਤ ਪੰਜਾਬ, ਹਰਿਆਣਾ, ਅਤੇ ਰਾਜਸਥਾਨ ਤੋਂ ਲਗਭਗ 150 ਕਲੱਬ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਸਾਬਕਾ ਰੋਟਰੀ ਡਿਸਟਿ੍ਰਕ ਗਵਰਨਰ ਗੁਲਬਹਾਰ ਸਿੰਘ ਰਟੋਲ ਨੇ ਆਪਣੀ ਟਰਮ ਦੌਰਾਨ ਸਹਿਯੋਗ ਦੇਣ ਵਾਲੇ ਸਮੂਹ ਆਹੁਦੇਦਾਰਾਂ, ਮੈਂਬਰਾਂ, ਕਲੱਬਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਆਸ ਹੈ ਕਿ ਜ਼ਿਲਾ ਰੋਟਰੀ ਕਲੱਬ 3090 ਨਾਲ ਸਬੰਧਤ ਕਲੱਬਾਂ ਭਵਿੱਖ ’ਚ ਸਾਡੇ ਮੌਜੂਦਾ ਰੋਟਰੀ ਇੰਟਰਨੈਸ਼ਨਲ ਦੇ ਗਵਰਨਰ ਘਨਸ਼ਾਮ ਕਾਂਸਲ ਨੂੰ ਮੇਰੇ ਤੋਂ ਵੀ ਵੱਧ ਸਹਿਯੋਗ ਦੇ ਕੇ ਰੋਟਰੀ ਇੰਟਰਨੈਸ਼ਨਲ ’ਚ ਜ਼ਿਲਾ ਰੋਟਰੀ ਕਲੱਬ 3090 ਦੀ ਸ਼ਾਨ ਨੂੰ ਕਾਇਮ ਰੱਖਣਗੇ। ਇਸ ਤੋਂ ਪਹਿਲਾਂ ਸਾਬਕਾ ਡਿਸਟਿ੍ਰਕ ਗਵਰਨਰ ਭਾਗ ਸਿੰਘ ਪੰਨੂੰ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਰੋਟਰੀ ਦੇ ਇਤਿਹਾਸ ਚਾਨਣਾ ਪਾਇਆ ਤੇ ਫ਼ਰੀਦਕੋਟ ਰੋਟਰੀ ਕਲੱਬ ਦੇ ਆਰਸ਼ ਸੱਚਰ ਨੂੰ ਰੋਟਰੀ ਕਲੱਬਾਂ ’ਚ ਇਤਿਹਾਸਿਕ ਕਾਰਜ ਕਰਨ ਤੇ ਵਧਾਈ ਦਿੰਦਿਆਂ ਇਨ੍ਹਾਂ ਵਾਂਗ ਯਤਨਸ਼ੀਲ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲਾ ਟ੍ਰੇਨਰ ਪ੍ਰੇਮ ਅਗਰਵਾਲ ਸਾਬਕਾ ਡਿਸਟਿ੍ਰਕ ਗਵਰਨਰ, ਮੁੱਖ ਸਲਾਹਕਾਰ ਅਮਜਦ ਅਲੀ ਸਾਬਕਾ ਡਿਸਟਿ੍ਰਕ ਗਵਰਨਰ, ਡਿਸਟਿ੍ਰਕ ਗਵਰਨਰ ਭੂਪੇਸ਼ ਮਹਿਤਾ ਸਾਲ 2025-26, ਰੋਟਰੀ ਕਲੱਬ ਫ਼ਰੀਦਕੋਟ ਦੇ ਮੌਜੂਦਾ ਪ੍ਰਧਾਨ ਅਰਵਿੰਦ ਛਾਬੜਾ, ਪਿ੍ਰਤਪਾਲ ਸਿੰਘ ਕੋਹਲੀ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਕੇ.ਪੀ.ਸਿੰਘ ਸਰਾਂ ਹਾਜ਼ਰ ਸਨ। ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਆਰਸ਼ ਸੱਚਰ ਨੂੰ ਦੂਜੀ ਵਾਰ ਜ਼ਿਲਾ ਰੋਟਰੀ ਕਲੱਬ3090 ’ਚੋਂ ਬੈਸਟ ਪ੍ਰਧਾਨ ਚੁਣੇ ਜਾਣ ਤੇ ਰੋਟਰੀ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ, ਸਕੱਤਰ ਮਨਪ੍ਰੀਤ ਸਿੰਘ ਬਰਾੜ, ਖਜ਼ਾਨਚੀ ਪਵਨ ਵਰਮਾ, ਡਾ.ਬਿਮਲ ਗਰਗ, ਡਾ.ਐਸ.ਪੀ.ਐਸ. ਸੋਢੀ, ਨਵੀਸ਼ ਛਾਬੜਾ, ਅਸ਼ਵਨੀ ਬਾਂਸਲ, ਸੀਨੀਅਰ ਆਗੂ ਅਸ਼ੋਕ ਸੱਚਰ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਪ੍ਰਵੀਨ ਸੱਚਰ, ਸੰਜੀਵ ਗਰਗ ਵਿੱਕੀ, ਭਾਰਤ ਭੂਸ਼ਨ ਸਿੰਗਲਾ, ਸੁਖਬੀਰ ਸਿੰਘ ਸੱਚਦੇਵਾ, ਸੰਜੀਵ ਮਿੱਤਲ, ਇੰਜ. ਮਨਦੀਪ ਸ਼ਰਮਾ, ਪ੍ਰਵੇਸ਼ ਰੀਹਾਨ, ਸਤੀਸ਼ ਬਾਗੀ, ਵਿਨੋਦ ਬਜਾਜ, ਵਿਰਸਾ ਸਿੰਘ, ਜਸਬੀਰ ਜੱਸੀ, ਹਰਮਿੰਦਰ ਸਿੰਘ ਮਿੰਦਾ, ਡਾ. ਪ੍ਰਭਤੇਸ਼ਵਰ ਸਿੰਘ, ਡਾ. ਸ਼ਸ਼ੀਕਾਂਤ ਧੀਰ, ਪੰਕਜ ਜੈਨ ਅਤੇ ਇੰਦਰ ਬਾਂਸਲ ਨੇ ਵਧਾਈ ਦਿੱਤੀ ਹੈ।
Leave a Comment
Your email address will not be published. Required fields are marked with *