ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ ਮੁਫਤ
ਫਰੀਦਕੋਟ, 16 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਆਮ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਆਰੰਭ ਕੀਤੀ ਮੁਹਿੰਮ ਤਹਿਤ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ ਜਿੰਦਲ ਹੈੱਲਥ ਕੇਅਰ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਦੀ ਜਾਂਚ ਕੀਤੀ ਗਈ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ। ਰੋਟਰੀ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਨੇੇ ਕਿਹਾ ਰੋਟਰੀ ਵੱਲੋਂ ਮਾਨਵਤਾ ਭਲਾਈ ਕਾਰਜ ਨਿਰੰਤਰ ਕੀਤੇ ਜਾ ਰਹੇ ਹਨ। ਉਨ੍ਹਾਂ ਹਾਲ ਹੀ ’ਚ ਜ਼ਿਲਾ ਰੋਟਰੀ ਕਲੱਬ 3090 ਵੱਲੋਂ ਆਸਰਾ ਫ਼ਾਊਂਡੇਸ਼ਨ ਨਾਲ ਐਮ.ਓ.ਯੂ.ਸਾਈਨ ਕੀਤਾ ਗਿਆ ਹੈ। ਜਿਸ ਤਹਿਤ ਪਹਿਲੇ ਪੜਾਅ ’ਚ 25000 ਲੋਕਾਂ ਨੂੰ ਮੁਫ਼ਤ ਐਨਕਾਂ ਦੇਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿਰਤੀ ਵਰਗ ਦੇ ਬਹੁਤੇ ਲੋਕ ਅੱਖਾਂ ਦੀ ਜਾਂਚ ਲਈ ਡਾਕਟਰ ਸਾਹਿਬਾਨ ਕੋਲ ਸਮੇਂ ਸਿਰ ਨਹੀਂ ਪਹੁੰਚਦੇ। ਇਸ ਲਈ ਰੋਟਰੀ ਕਲੱਬ ਵੱਲੋਂ ਪਿੰਡਾਂ ਅਤੇ ਸ਼ਹਿਰਾਂ ’ਚ ਜਿੰਦਲ ਹੈੱਲਥ ਕੇਅਰ ਅਜਿਹੇ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਕਲੱਬ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਕਿ ਅੱਜ 140 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ ਹਨ। ਪਿਛਲੇ ਸਾਲ ਵੀ ਕਲੱਬ ਵੱਲੋਂ ਇੱਥੇ ਕੈਂਪ ਲਗਾ ਕੇ 70 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਸਨ। ਇਸ ਮੌਕੇ ਅੱਖਾਂ ਦੇ ਮਾਹਿਰ ਡਾ.ਵਰਸ਼ਾ ਜਿੰਦਲ ਨੇ ਅੱਖਾਂ ਦੀ ਜਾਂਚ ਆਪਣੀ ਟੀਮ ਸਮੇਤ ਬਹੁਤ ਹੀ ਤਸੱਲੀਬਖਸ਼ ਢੰਗ ਨਾਲ ਕਰਦਿਆਂ ਅੱਖਾਂ ਦੀ ਬੀਮਾਰੀਆਂ ਤੋਂ ਬਚਣ ਵਾਸਤੇ ਅਹਿਮ ਸੁਝਾਅ ਵੀ ਦਿੱਤੇ। ਇਸ ਮੌਕੇ ਕਲੱਬ ਦੇ ਮੈਂਬਰ ਪਰਵਿੰਦਰ ਸਿੰਘ ਕੰਧਾਰੀ ਵੀ ਹਾਜ਼ਰ ਸਨ। ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਸਭ ਨੂੰ ਜੀ ਆਇਆਂ ਆਖਦਿਆਂ ਰੋਟਰੀ ਕਲੱਬ, ਜਿੰਦਲ ਹੈਲਥ ਕੇਅਰ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਸਕੂਲ ਦੇ ਐਸ.ਐਸ. ਮਾਸਟਰ ਸੁਦੇਸ਼ ਸ਼ਰਮਾ, ਐਸ.ਐਸ.ਮਿਸਟ੍ਰੈਸਸ ਜਸਵਿੰਦਰ ਕੌਰ, ਜਿੰਦਲ ਹੈੱਲਥ ਕੇਅਰ ਤੋਂ ਰਾਹੁਲ ਕੁਮਾਰ, ਸੁਖਮਨ, ਰਵੀ ਚੋਪੜਾ, ਰਮਨ ਨੇ ਕੈਂਪ ਦੀ ਸਫ਼ਲਤਾ ਲਈ ਵੁੱਡਮੁੱਲਾ ਯੋਗਦਾਨ ਦਿੱਤਾ।
Leave a Comment
Your email address will not be published. Required fields are marked with *