ਫਰੀਦਕੋਟ, 6 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਰਵਿੰਦ ਛਾਬੜਾ ਅਤੇ ਸਕੱਤਰ ਮਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਵੱਲੋਂ ਰੋਟਰੀ ਕਲੱਬ ਫ਼ਰੀਦਕੋਟ ਨੂੰ 50 ਵੀਅਲ ਚੇਅਰਜ਼ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਇਹ ਵੀਅਲ ਚੇਅਰਜ਼ ਆਉਂਦੇ ਦਿਨਾਂ ’ਚ ਸਰਕਾਰੀ ਹਸਪਤਾਲਾਂ ਅਤੇ ਲੋੜਵੰਦ ਵਿਅਕਤੀਆਂ ਨੂੰ ਵੰਡੀਆਂ ਜਾਣਗੀਆਂ। ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਰੋਟਰੀ ਵੱਲੋਂ ਹਮੇਸ਼ਾਂ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰੋਟਰੀ ਨੇ ਸਾਰੇ ਸੰਸਾਰ ’ਚ ਪੋਲੀਓ ਦੇ ਖਾਤਮੇ ਵਾਸਤੇ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਹੈ। ਇਸ ਦੇ ਨਾਲ ਸਾਰੇ ਸੰਸਾਰ ’ਚ ਅੰਦਰ ਰੋਟਰੀ ਕਲੱਬ 24 ਘੰਟੇ ਮਾਨਵਤਾ ਦੀ ਭਲਾਈ ਦੇ ਕਾਰਜ ਕਰਦੇ ਹਨ। ਉਨ੍ਹਾਂ ਕਿਹਾ ਰੋਟਰੀ ਕਲੱਬ ਵੱਲੋਂ ਨਿਰੰਤਰ ਖੂਨਦਾਨ, ਮੈਡੀਕਲ ਚੈਕਅੱਪ ਕੈਂਪ ਲਗਾਏ ਜਾਂਦੇ ਹਨ। ਲੋੜਵੰਦ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਰੋਟਰੀ ਸਮਾਜ ਅੰਦਰ ਫ਼ੈਲੀਆਂ ਸਾਰੀਆਂ ਕੁਰੀਤੀਆਂ ਦੇ ਖਾਤਮੇ ਵਾਸਤੇ ਸਮੇਂ-ਸਮੇਂ ’ਤੇ ਚੱਲਣ ਵਾਲੀਆਂ ਮੁਹਿੰਮਾਂ ’ਚ ਵੀ ਯੋਗਦਾਨ ਪਾਇਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਲੋੜਵੰਦ ਸੰਸਥਾਵਾਂ ਤੇ ਵਿਅਕਤੀ ਵੀਅਲ ਚੇਅਰਜ਼ ਲੈਣ ਵਾਸਤੇੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਰੋਟਰੀ ਕਲੱਬ ਦੇ ਕੈਸ਼ੀਅਰ ਪਵਨ ਵਰਮਾ, ਸੀਨੀਅਰ ਮੈਂਬਰ ਦਵਿੰਦਰ ਸਿੰਘ ਪੰਜਾਬ ਮੋਟਰਜ਼, ਅਸ਼ਵਨੀ ਬਾਂਸਲ, ਨਵੀਸ਼ ਛਾਬੜਾ ਵੀ ਹਾਜ਼ਰ ਸਨ।