ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਰਵਿੰਦ ਛਾਬੜਾ, ਸਕੱਤਰ ਮਨਪ੍ਰੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਵਿੱਢੀ ਮੁਹਿੰਮ ਤਹਿਤ ਗੁਣਵੰਤੀ ਮੈਮੋਰੀਅਲ ਕੈਂਸਰ ਜਾਂਚ ਵੈਨ ਲਿਜਾ ਕੇ ਪਿੰਡ ਖਾਰਾ ਵਿਖੇ ਕੈਂਸਰ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ’ਚ 68 ਲੋਕਾਂ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ-ਹਸਪਤਾਲ ਫ਼ਰੀਦਕੋਟ ਦੀ ਟੀਮ ਵੱਲੋਂ ਤੱਸਲੀਬਖਸ਼ ਢੰਗ ਨਾਲ ਜਾਂਚ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬਦੇ ਪ੍ਰਧਾਨ ਅਰਵਿੰਦ ਛਾਬੜਾ ਨੇ ਦੱਸਿਆ ਕਿ ਮਾਲਵੇ ਅੰਦਰ ਕੈਂਸਰ ਦੀ ਰੋਕਥਾਮ ਵਾਸਤੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਨਿਰੰਤਰ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕੈਂਸਰ ਦਾ ਪਹਿਲੇ ਪੜਾਅ ’ਚ ਪਤਾ ਲੱਗਣ ’ਤੇ ਸਫ਼ਲਤਾ ਨਾਲ ਇਲਾਜ ਕੀਤੀ ਹੋ ਜਾਂਦਾ ਹੈ। ਇਸ ਮੌਕੇ ਰੋਟਰੀ ਕਲੱਬ ਦੇ ਸੀਨੀਅਰ ਆਗੂ ਆਰਸ਼ ਸੱਚਰ ਨੇ ਦੱਸਿਆ ਕਿ ਰੋਟਰੀ ਕਲੱਬ 24 ਘੰਟੇ ਮਾਨਵਤਾ ਦੀ ਸੇਵਾ ਪੂਰੀ ਦੁਨੀਆਂ ਅੰਦਰ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਨੇ ਦੇਸ਼ ’ਚੋਂ ਪੋਲੀਓ ਦਾ ਖਾਤਮਾ ਕੀਤਾ ਹੈ। ਇਸ ਮੌਕੇ ਰੋਟਰੀ ਕਲੱਬ ਦੇ ਮੈਂਬਰ ਕੇ.ਪੀ. ਸਰਾਂ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਹਸਪਤਾਲ ਫ਼ਰੀਦਕੋਟ ਦੀ ਟੀਮ ’ਚ ਡਾ. ਉਰਵਸ਼ੀ ਗਰੋਵਰ ਸਹਾਇਕ ਪ੍ਰੋਫ਼ੈਸਰ ਕਮਿਊਨਟੀ ਮੈਡੀਸਨ, ਡਾ.ਇਸ਼ਾਨ ਅਰੋੜਾ ਸੀਨੀਅਰ ਰੈਂਜੀਡੈਂਟ, ਕਮਿਊਨਟੀ ਮੈਡੀਸਨ, ਡਾ. ਗਰੀਮਾ ਮਾਲ ਸੀਨੀਅਰ ਰੈਂਜੀਡੈਂਟ ਸਰਜਰੀ, ਡਾ. ਭਾਰਤੀ ਜੂਨੀਅਰ ਰੈਂਜੀਡੈਂਟ ਕਮਿਊਨਟੀ ਮੈਡੀਸਨ, ਡਾ. ਜਸਪ੍ਰੀਤ ਕੌਰ ਜੂਨੀਅਰ ਰੈਂਜੀਡੈਂਟ ਓਬੈਸਟ੍ਰਕਿਸ-ਗਾਇਨਾਕਲੋਜੀ, ਡਾ. ਨਵਜੋਤ ਸਿੰਘ ਜੂਨੀਅਰ ਰੈਂਜੀਡੈਂਟ ਕਮਿਊਨਟੀ ਮੈਡੀਸਨ, ਡਾ. ਅੰਕੁਰਮਿਤਾ, ਡਾ. ਵਿਕਾਸ ਪਾਸਵਾਨ, ਹਰਭਿੰਦਰ ਕੌਰ ਏ.ਐਨ.ਐਮ, ਸੰਦੀਪ ਕੌਰ ਲੈਬ ਟੈਕਨੀਸ਼ੀਅਨ, ਪ੍ਰਭਜੋਤ ਕੌਰ ਰੇਡਿਓਲੋਜੀ ਟੈਕਨੀਸ਼ਨ, ਡਾ. ਮਨਪ੍ਰੀਤ ਕੌਰ ਇੰਟਰਮ, ਡਾ. ਕੁਲਜੀਤ ਇੰਟਰਮ, ਰਣਜੀਤ ਸਿੰਘ ਡਰਾਇਵਰ, ਲਖਵੀਰ ਸਿੰਘ ਡਰਾਇਵਰ, ਗੁਰਸੇਵਕ ਸਿੰਘ ਹੈਲਪਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਨਗਿੰਦਰ ਸਿੰਘ ਖਾਰਾ ਅਤੇ ਪਿੰਡ ਵਾਸੀਆਂ ਨੇ ਕੈਂਪ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਅਦਾ ਕੀਤੀ। ਅੰਤ ’ਚ ਪ੍ਰਧਾਨ ਰੋਟਰੀ ਕਲੱਬ ਅਰਵਿੰਦ ਛਾਬੜਾ ਨੇ ਪਿੰਡ ਵਾਸੀਆਂ, ਡਾਕਟਰ ਸਾਹਿਬਾਨ ਦੀ ਟੀਮ ਦਾ ਪੂਰਨ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ’ਚ ਇਹ ਵੈਨ ਵੱਖ-ਵੱਖ ਪਿੰਡਾਂ ’ਚ ਲਿਜਾ ਕੇ ਨਿਰੰਤਰ ਕੈਂਪ ਲਗਾਏ ਜਾਣਗੇ।