ਮੋਰਿੰਡਾ, 21 ਦਸੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਮੋਰਿੰਡਾ-ਲੁਧਿਆਣਾ ਰੋਡ ‘ਤੇ ਸਥਿਤ ਚਾਵਲਾ ਰੈਸਟੋਰੈਂਟ ਵਿਖੇ ਰੋਟਰੀ ਕਲੱਬ ਦੀ ਇਕੱਤਰਤਾ ਵਿੱਚ ਉਚੇਚੇ ਸੱਦੇ ‘ਤੇ ਪਹੁੰਚੇ ਰੋਮੀ ਘੜਾਮੇਂ ਵਾਲ਼ਾ ਨੇ ਆਪਣੀ ਪੇਸ਼ਕਾਰੀਆਂ ਨਾਲ਼ ਖੂਬ ਰੰਗ ਬਿਖੇਰੇ। ਵਿਸ਼ੇਸ਼ ਮਹਿਮਾਨ ਜੈਦੇਵ ਸਿੰਘ ਜਿਲ੍ਹਾ ਪ੍ਰਧਾਨ ਹਿਊਮਨ ਰਾਈਟਸ ਕਮਿਸ਼ਨ ਰੋਪੜ ਅਤੇ ਮੁੱਖ ਸਲਾਹਕਾਰ ਕੌਰ ਵੈੱਲਫੇਅਰ ਫਾਊਂਡੇਸ਼ਨ ਦੀ ਹਾਜ਼ਰੀ ਵਿੱਚ ਕਲੱਬ ਦੀਆਂ ਰਵਾਇਤੀ ਗਤੀਵਿਧੀਆਂ ਮੁਕੰਮਲ ਹੋਣ ਤੋਂ ਬਾਅਦ ਰੋਮੀ ਨੇ ਆਪਣੀਆਂ ਚਰਚਿਤ ਰਚਨਾਵਾਂ ਰੱਬ ਦਾ ਟਿਕਾਣਾ, ਭਗਵਾਨ, ਪਾਣੀ ਦੀ ਕਹਾਣੀ, ਮ੍ਹਾਰੀ ਬੋਲੀ, ਪੁਆਧੀਆਂ ਕੇ ਕਿਆ ਕੈਹਣੇ ਆਦਿ ਨਾਲ਼ ਸਮਾਂ ਬੰਨ੍ਹੀ ਰੱਖਿਆ। ਇਸੇ ਦੌਰਾਨ ਡਾ. ਨਿਰਮਲ ਧੀਮਾਨ ਅਤੇ ਡਾ. ਜੀ. ਐੱਸ. ਮਾਵੀ ਨੇ ਵੀ ਦਿਲ ਟੁੰਬਵੀਆਂ ਹਾਜ਼ਰੀਆਂ ਲਵਾਈਆਂ। ਇਸ ਮੌਕੇ ਕਲੱਬ ਪ੍ਰਧਾਨ ਨਿਤਿਨ ਗੁਪਤਾ, ਜਰਨਲ ਸਕੱਤਰ ਰਾਜੂ ਤੁਲਾਨੀ, ਖਜ਼ਾਨਚੀ ਯਸ਼ੂ ਸੂਦ, ਅਸਿਸਟੈਂਟ ਗਵਰਨਰ ਸੁਖਵੀਰ ਸਿੱਧੂ ਅਤੇ ਹੋਰ ਪ੍ਰਮੁੱਖ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।