ਮਿਲਾਨ, 25 ਮਾਰਚ :(ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਹੋਲੀ ਭਾਰਤ ਬਹੁਤ ਹੀ ਪ੍ਰਾਚੀਨ ਤਿਉਹਾਰ ਹੈ ਜਿਹੜਾ ਕਿ ਬਸੰਤ ਰੁੱਤ ਆਉਂਦਾ ਹੈ ਜਿਸ ਨੂੰ ਦੁਨੀਆਂ ਭਰ ਵਿੱਚ ਵੱਸਦਾ ਹਰ ਭਾਰਤੀ ਰੰਗਾਂ ਨਾਲ ਮਨਾਕੇ ਬਾਗੋ ਬਾਗ ਹੁੰਦਾ ਹੈ।ਭਾਰਤੀ ਲੋਕਾਂ ਦੇ ਮਹਿਬੂਬ ਦੇਸ਼ ਇਟਲੀ ਵਿੱਚ ਇਹ ਤਿਉਹਾਰ ਰਾਜਧਾਨੀ ਰੋਮ ਵਿਖੇ ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ਼ ਨੇ ਪਰਿਵਾਰਾਂ ਸਮੇਤ ਸਤਿਕਾਰਤ ਰਾਜਦੂਤ ਮੈਡਮ ਡਾ:ਨੀਨਾ ਮਲਹੋਤਰਾ ਦੀ ਅਗਵਾਈ ਵਿੱਚ ਭਾਰਤੀ ਤੇ ਹੋਰ ਦੇਸ਼ਾਂ ਦੇ ਲੋਕਾਂ ਨਾਲ ਪਿਆਰ ਦੇ ਰੰਗਾਂ ਵਿੱਚ ਗਹਿਗਚ ਹੋ ਧੂਮ-ਧਾਮ ਨਾਲ ਭੰਗੜੇ ਪਾਉਂਦਿਆਂ ਮਨਾਇਆ ।ਇਸ ਰੰਗਾਂ ਦੇ ਤਿਉਹਾਰ ਹੋਲੀ ਵਿੱਚ ਸ਼ਾਮਿਲ ਲੋਕਾਂ ਦੇ ਇੱਕਠ ਨੂੰ ਮੈਡਮ ਡਾ:ਨੀਨਾ ਮਲਹੋਤਰਾ ਨੇ ਸੰਬੋਧਨ ਕਰਦਿਆਂ ਕਿਹਾ ਸਾਨੂੰ ਸਾਰੇ ਭਾਰਤੀ ਤਿਉਹਾਰ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਹੀ ਰਲ-ਮਿਲ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਆਪਣੀ ਪਿਆਰ ਤੇ ਪਰਿਵਾਰਕ ਰਿਸਤਾ ਹੋਰ ਗੂੜਾ ਹੋ ਸਕੇ ਉਹਨਾਂ ਹੋਲੀ ਦੀ ਸਭ ਨੂੰ ਵਧਾਈ ਦਿੰਦਿਆਂ ਰੰਗਾਂ ਨਾਲ ਹੋਲੀ ਮਨਾਈ।ਆਪਸੀ ਸਾਂਝ ਵਿੱਚ ਰੰਗੇ ਇਸ ਰੰਗਾਂ ਦੇ ਤਿਉਹਾਰ ਮੌਕੇ ਜਿੱਥੇ ਬਹੁਤ ਹੀ ਦਿਲਕਸ਼ ਭਾਰਤੀ ਡਾਂਸ ਨਾਲ ਮਹਿਮਾਨਾਂ ਦਾ ਮਨੋਰੰਜਨ ਵੀ ਕੀਤਾ ਗਿਆ ਉੱਥੇ ਸਭ ਵੱਲੋਂ ਭਾਰਤੀ ਖਾਣਿਆਂ ਦਾ ਲਜੀਜ਼ ਸੁਆਦ ਚੱਖਿਆ ਗਿਆ।ਹਾਜ਼ਰੀਨ ਭਾਰਤੀ ਤੇ ਹੋਰ ਦੇਸ਼ਾਂ ਦੇ ਲੋਕਾਂ ਨੇ ਇੱਕ ਦੂਜੇ ਨਾਲ ਰੰਗ ਬਿਰੰਗੇ ਰੰਗਾਂ ਤੇ ਫ਼ੱਲਾਂ ਨਾਲ ਹੋਲੀ ਦੇ ਤਿੳਹਾਰ ਨੂੰ ਮਨਾਕੇ ਯਾਦਗਾਰੀ ਬਣਾ ਦਿੱਤਾ ਨਾਲ ਹੀ ਇੱਕ ਦੂਜੇ ਨੂੰ ਗਲ ਲਗਾ ਹੋਲੀ ਦੀ ਵਧਾਈ ਦਿੱਤੀ। ਹੋਲੀ ਦੇ ਇਸ ਤਿਉਹਾਰ ਵਿੱਚ ਯਾਦਗਾਰੀ ਰੰਗ ਭਰਨ ਵਿੱਚ ਇੰਡੋ ਇਟਾਲੀਅਨ ਕਲਚਰ ਐਂਡ ਵੈਲਫੇਅਰ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ,ਇਟਲੀ ਦੀ ਸਿਰਮੌਰ ਸਿੱਖ ਜੱਥੇਬੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ ਬਲਜਾਨੋ,ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ)ਦੇ ਪ੍ਰਧਾਨ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ,ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਤੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ ਰੋਮ ਦੇ ਸੀਨੀਆਰ ਆਗੂ ਭਾਈ ਮਨਜੀਤ ਸਿੰਘ ਜੱਸੋਮਜਾਰਾ ਨੇ ਅਹਿਮ ਸੇਵਾ ਨਿਭਾਈ।
Leave a Comment
Your email address will not be published. Required fields are marked with *