ਜਲੰਧਰ , 24 ਮਾਰਚ (ਪੱਤਰ ਪ੍ਰੇਰਕ /ਵਰਲਡ ਪੰਜਾਬੀ ਟਾਈਮਜ਼)
ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਖੇਡ ਗਰਾਊਂਡ ਵਿਖੇ ਹੋਈਆਂ ਵੈਟਰਨ ਖੇਡਾਂ ਵਿੱਚ ਵੱਖੋ-ਵੱਖ ਜਿਲ੍ਹਿਆਂ ਤੋਂ ਆਏ ਮਾਸਟਰ ਖਿਡਾਰੀਆਂ ਨੇ ਹਿੱਸਾ ਲਿਆ। ਇਸੇ ਦੌਰਾਨ ਜਿਲ੍ਹਾ ਰੋਪੜ ਵੱਲੋਂ 40+ ਉਮਰ ਵਰਗ ਲਈ ਗੁਰਬਿੰਦਰ ਸਿੰਘ (ਰੋਮੀ ਘੜਾਮੇਂ ਵਾਲ਼ਾ) ਨੇ 1500 ਮੀਟਰ ਦੌੜ ਤੇ ਪੋਲ ਵਾਲਟ ਵਿੱਚ ਪਹਿਲੇ ਸਥਾਨ ਤੇ ਰਹਿੰਦਿਆਂ ਦੋ ਗੋਲਡ ਮੈਡਲ ਅਤੇ 10 ਕਿਲੋਮੀਟਰ ਦੌੜ ਵਿੱਚ ਦੂਸਰਾ ਸਥਾਨ ਮੱਲਦਿਆਂ ਸਿਲਵਰ ਮੈਡਲ ਜਿੱਤਿਆ। ਜਿਕਰਯੋਗ ਹੈ ਕਿ ਰੋਮੀ ਪਹਿਲਾਂ ਵੀ ਸੂਬਾ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਦਰਜਣਾਂ ਹੀ ਮੈਡਲ ਜਿੱਤ ਚੁੱਕਿਆ ਹੈ।