ਰੋਮਾਂਟਿਕ, ਹਿੰਸਕ ਜਾਂ ਲੱਚਰਤਾ ਤੋਂ ਨਿਵੇਕਲੀ ਫਿਲਮ ਤਿਆਰ ਕਰਨ ਦਾ ਦਾਅਵਾ!
ਕੋਟਕਪੂਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੰਮ੍ਰਿਤਸਰ-ਬਠਿੰਡਾ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਸਥਿੱਤ ਕੋਟਕਪੂਰਾ ਦੇ ‘ਲਵ ਪੰਜਾਬ ਫਾਰਮ’ ਵਿੱਚ ‘ਛੱਤਰੀ’ ਫਿਲਮ ਦੀ ਪ੍ਰਮੋਸ਼ਨ ਲਈ ਆਪਣੀ ਸਮੁੱਚੀ ਟੀਮ ਸਮੇਤ ਆਏ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਦੱਸਿਆ ਕਿ ਉਹਨਾਂ ਥੀਏਟਰ ਦੀ ਬਜਾਇ ਚੌਪਾਲ ਐਪ ਦੀ ਚੋਣ ਕੀਤੀ ਹੈ। ਲਵ ਪੰਜਾਬ ਦੇ ਐੱਮ.ਡੀ. ਵਿੱਕੀ ਬਾਲੀਵੁੱਡ ਨੇ ਸਮੁੱਚੀ ਟੀਮ ਨੂੰ ਜੀ ਆਇਆਂ ਆਖਦਿਆਂ ਸਾਰਿਆਂ ਦੀ ਜਾਣ ਪਛਾਣ ਕਰਵਾਈ। ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਦੱਸਿਆ ਕਿ ਛੱਤਰੀ ਫਿਲਮ ਹੋਰਨਾਂ ਫਿਲਮਾ ਨਾਲੋਂ ਵੱਖਰੀ, ਨਿਵੇਕਲੀ ਅਤੇ ਵਿਲੱਖਣ ਇਸ ਲਈ ਹੈ ਕਿ ਇਸ ਵਿੱਚ ਹਿੰਸਾ ਜਾਂ ਲੱਚਰਤਾ ਦੀ ਬਜਾਇ ਪੇ੍ਰਰਨਾਮਈ ਢੰਗ ਨਾਲ ਬੱਚਿਆਂ, ਨੌਜਵਾਨਾ ਅਤੇ ਨਵੀਂ ਪੀੜੀ ਨੂੰ ਇਹ ਸੁਨੇਹਾ ਦੇਣ ਦੀ ਕੌਸ਼ਿਸ਼ ਕੀਤੀ ਗਈ ਹੈ ਕਿ ਤੁਸੀ ਹਮੇਸ਼ਾਂ ਕਾਮਯਾਬ ਹੋਵੋਗੇ ਪਰ ਅਖੀਰ ਤੱਕ ਮਿਹਨਤ, ਲਗਨ ਅਤੇ ਇਮਾਨਦਾਰੀ ਦਾ ਪੱਲਾ ਘੁੱਟ ਕੇ ਫੜੀ ਰੱਖਣਾ ਹੈ। ਉਹਨਾਂ ਦਾਅਵਾ ਕੀਤਾ ਕਿ ਇਸ ਫਿਲਮ ਦੀ ਕਹਾਣੀ ਨਾਲ ਨੌਜਵਾਨਾ ਵਿੱਚ ਨਵਾਂ ਜਜਬਾ ਅਤੇ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ। ਉੱਥੇ ਹਾਜਰ ਹਰਿੰਦਰ ਭੁੱਲਰ, ਕੁਲਵਿੰਦਰ ਕੰਵਲ, ਵਕੀਲਾ ਮਾਨ, ਚੰਦਰਾ ਬਰਾੜ, ਵਿੱਕੀ ਬਾਲੀਵੁੱਡ ਅਤੇ ਜਸਬੀਰ ਜੱਸੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਦੀਪ ਢਿੱਲੋਂ ਨੇ ਆਪਣੀ ਜਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ ਤੇ ਆਪਣੇ ਸੰਘਰਸ਼ਮਈ ਜੀਵਨ ਨਾਲ ਜੁੜੀਆਂ ਕਈ ਗੱਲਾਂ ਅਜਿਹੀਆਂ ਸਾਂਝੀਆਂ ਕਰਨ ਦੀ ਕੌਸ਼ਿਸ਼ ਕੀਤੀ ਹੈ, ਜੋ ਬੱਚਿਆਂ ਤੇ ਨੌਜਵਾਨਾ ਲਈ ਪੇ੍ਰਰਨਾ ਸਰੋਤ ਬਣਨਗੀਆਂ।
Leave a Comment
Your email address will not be published. Required fields are marked with *