ਬਠਿੰਡਾ , 5 ਮਈ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਦਿਨ ਬ ਦਿਨ ਲੋਕਾਂ ਦੇ ਮਨਾਂ ਚ ਵਧਦਾ ਜਾ ਰਿਹਾ ਲਾਲਚ ਕ਼ਿਸ ਤਰਾਂ ਖੂਨ ਨੂੰ ਸਫੈਦ ਕਰਦਾ ਜਾ ਰਿਹਾ ਹੈ ਇਸਦੀ ਤਾਜ਼ਾ ਮਿਸਾਲ ਜਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਤੋਂ ਸਾਹਮਣੇ ਆਈ ਹੈ ਜਿੱਥੇ ਪੈਸਾ ਅਤੇ ਜ਼ਮੀਨ ਜ਼ਾਇਦਾਦ ਰਿਸ਼ਤਿਆਂ ਤੇ ਭਾਰੂ ਪੈੱਦੀ ਨਜ਼ਰ ਆਈ ਹੈ। ਇਸ ਬਾਰੇ ਪ੍ਰੈੱਸ ਕਾਨਫਰੰਸ ਨੂੰ ਜਾਣਕਾਰੀ ਦਿੰਦਿਆਂ ਗੋਟੁ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਲਹਿਰਾ ਮੁਹੱਬਤ ਨੇ ਦੱਸਿਆ ਕਿ ਕਿਵੇਂ ਉਸ ਦੇ ਸਕੇ ਭਰਾ ਵੱਲੋਂ ਉਸਦੇ ਘਰ ਵਾਲੀ ਜਗ੍ਹਾ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ, ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੱਤਰਕਾਰਾਂ ਦੇ ਸਨਮੁੱਖ ਉਕਤ। ਨੇ ਦੱਸਿਆ ਕਿ ਉਹ ਇੱਕ ਗਰੀਬ ਤੇ ਅਨਪੜ ਵਿਅਕਤੀ ਹੈ ਅਤੇ ਉਸਦਾ ਮਕਾਨ 12 ਮਰਲਿਆਂ ਵਿਚ ਬਣਿਆ ਹੋਇਆ ਹੈ ਜੋ ਕਿ 6 ਮਰਲੇ ਜਗਾਂ ਉਸਨੂੰ ਪਰਿਵਾਰਕ ਵੰਡ ਵਿਚ ਆਈ ਹੈ ਤੇ 6 ਮਰਲੇ ਜਗ੍ਹਾ ਉਸਨੇ ਮੱਝ ਤੇ ਗਹਿਣੇ ਦੇ ਕੇ ਲਈ ਸੀ, ਆਪਣੀ ਵਿਥਿਆ ਸੁਣਾਉਂਦੇ ਹੋਏ ਉਸਨੇ ਅੱਗੇ ਦੱਸਿਆ। ਕਿ ਮੇਰੇ ਦੋ ਲੜਕੇ ਹਨ ਜਿਸ ਵਿਚ ਇਕ ਲੜਕਾ ਗੁੰਗਾ ਤੇ ਬੋਲਾ ਹੈ ਤੇ ਦੂਜਾ ਮੇਰੇ ਤੋ ਅਲੱਗ ਰਹਿ ਰਿਹਾ ਹੈ। ਕੁਝ ਸਮਾਂ ਪਹਿਲਾ ਮੇਰੇ ਭਰਾ ਸੇਬਰ ਸਿੰਘ ਪੁੱਤਰ ਬਾਵਾ ਸਿੰਘ ਨੇ ਮੇਰੇ ਨਾਲ ਧੋਖਾ ਕਰਕੇ ਤੇ ਮੇਰੇ ਭੈਣ ਭਰਾਵਾ 4 ਭੇਣਾ ਤੇ 4 ਭਰਾਵਾ ਨੂੰ ਗੁੰਮਰਾਹ ਕਰਕੇ ਮੇਰੇ ਮਕਾਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ ਹੈ, ਉਸ ਨੇ ਦੱਸਿਆ ਕਿ ਹੁਣ 4 ਸਾਲ ਬਾਅਦ ਉਸਨੂੰ ਪਤਾ ਲੱਗਿਆ ਕਿ ਉਸਦੇ ਮਕਾਨ ਦੀ ਰਜਿਸਟਰੀ ਉਸਦਾ ਛੋਟਾ ਭਰਾ ਆਪਣੇ ਨਾਮ ਕਰਵਾ ਚੁੱਕਾ ਹੈ, ਉਸ ਨੇ ਦੱਸਿਆ ਉਸ ਵੱਲੋਂ ਇਸ ਸਬੰਧੀ ਜਿਲਾ ਪ੍ਰਸ਼ਾਸ਼ਨ ਅਧਿਕਾਰੀਆ ਨੂੰ ਜਾਂਚ ਸਬੰਧੀ ਲਿਖਤੀ ਬੇਨਤੀ ਕੀਤੀ ਹੈ ਅਤੇ ਪ੍ਰੈਸ ਵਿਚ ਖਬਰ ਪ੍ਰਕਾਸਿਤ ਕਰਨ ਲਈ ਇਹ ਬਿਆਨ ਦੇ ਰਿਹਾ ਹੈ। ਉਨ੍ਹਾਂ ਦੱਸਿਆ ਉਹ ਇਸ ਮਕਾਨ ਵਿਚ ਮੈਂ ਲਗਭਗ 50 ਸਾਲ ਤੋ ਰਹਿ ਰਿਹਾ ਹੈ ਅਤੇ ਅੱਜ ਵੀ ਮਾਲਕੀ ਕਾਬਜ ਹੈ ਅਤੇ ਪਰਿਵਾਰ ਨਾਲ ਰਿਹਾਇਸ਼ ਹੈ। ਇਸ ਸੰਬੰਧੀ ਉਨ੍ਹਾਂ ਵੱਲੋਂ ਜਿਲ੍ਹਾ ਪ੍ਰਸਾਸ਼ਨ ਨੂੰ ਲਿਖਤੀ ਸ਼ਿਕਾਇਤ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਕੀ ਕਹਿਣਾ ਹੈ ਛੋਟੇ ਭਰਾ ਸੈਬਰ ਸਿੰਘ ਦਾ?
ਇਸ ਸੰਬੰਧੀ ਜਦੋਂ ਗੋਟੂ ਸਿੰਘ ਦੇ ਛੋਟੇ ਭਰਾ ਸੈਬਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਇਲਜਾਮਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ, ਉਨ੍ਹਾਂ ਦੱਸਿਆ ਕਿ ਉਹ 8 ਭੈਣ ਭਰਾ ਹਨ ਅਤੇ ਇੱਕ ਉਨ੍ਹਾਂ ਦੀ ਮਾਤਾ ਹੈ ਜੋ ਸੈਬਰ ਸਿੰਘ ਨਾਲ ਰਹਿੰਦੀ ਹੈ। ਉਸ ਨੇ ਦੱਸਿਆ ਕਿ ਮਾਤਾ ਸਮੇਤ ਘਰ ਦੀ ਜਗ੍ਹਾ ਦੇ 9 ਹਿੱਸੇ ਹੋਏ ਸਨ ਜਿਸ ਵਿਚੋਂ ਨਾਲ ਦੇ ਭੈਣ ਭਰਾਵਾਂ ਨੇ ਆਪਣੇ ਹਿੱਸੇ ਸੈਬਰ ਸਿੰਘ ਨੂੰ ਦੇ ਦਿੱਤੇ ਅਤੇ ਗੋਟੂ ਸਿੰਘ ਕੋਲ ਉਸ ਦਾ ਆਪਣਾ ਹਿੱਸਾ ਜਿਓਂ ਦਾ ਤਿਓਂ ਪਿਆ ਹੈ। ਜਗ੍ਹਾ ਖਾਲੀ ਕਰਵਾਉਣ ਸੰਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ।