728 x 90
Spread the love

ਲਾਅ ਕਾਲਜ ਦੇ ਵਿਦਿਆਰਥੀਆਂ ਦੀ ਪੰਜਾਬੀ ਯੂਨੀਵਰਸਿਟੀ ਦੇ ਯੂਥ ਮੁਕਾਬਲੇ ’ਚ ਝੰਡੀ

ਲਾਅ ਕਾਲਜ ਦੇ ਵਿਦਿਆਰਥੀਆਂ ਦੀ ਪੰਜਾਬੀ ਯੂਨੀਵਰਸਿਟੀ ਦੇ ਯੂਥ ਮੁਕਾਬਲੇ ’ਚ ਝੰਡੀ
Spread the love

ਫਰੀਦਕੋਟ, 1 ਨਵੰਬਰ (ਵਰਲਡ ਪੰਜਾਬੀ ਟਾਈਮਜ਼)

ਸਥਾਨਕ ਬਾਬਾ ਫਰੀਦ ਲਾਅ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਜੋਨਲ ਯੂਥ ਫੈਸਟੀਵਲ (ਬਠਿੰਡਾ ਫਰੀਦਕੋਟ ਜ਼ੋਨ) ਦੇ ਮੁਕਾਬਲੇ ’ਚ ਹਿੱਸਾ ਲਿਆ। ਜਿਸ ’ਚ ਕਾਲਜ ਦੀ ਵਿਦਿਆਰਥਣ ਨਾਜ਼ਮੀਨ ਕੌਰ ਬਰਾੜ ਨੇ ਵਾਦ-ਵਿਵਾਦ ਮੁਕਾਬਲੇ ’ਚ ਪਹਿਲਾ, ਮੌਕੇ ’ਤੇ ਚਿੱਤਰਕਾਰੀ ’ਚ ਭਾਵਿਆ ਨੇ ਦੂਜਾ, ਭਾਸ਼ਣ ਮੁਕਾਬਲੇ ’ਚ ਦਿ੍ਰਸ਼ਿਆ ਨੇ ਤੀਜਾ, ਕਵਿਤਾ ਮੁਕਾਬਲੇ ’ਚ ਰੁਬੇਨ ਨੇ ਤੀਜਾ ਅਤੇ ਸੱਭਿਆਚਾਰਕ ਕੁਇਜ਼ ’ਚ ਮੁਸਕਾਨ ਮਿੱਤਲ, ਯੁੱਧਵੀਰ ਸਿੰਘ ਅਤੇ ਖੁਸ਼ਪ੍ਰੀਤ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਦੇ ਕਾਲਜ ਵਿਖੇ ਪਹੁੰਚਣ ’ਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਜਦੋਂ ਕਾਲਜ ਦਾ ਵਿਦਿਆਰਥੀ ਕਿਸੇ ਮੁਕਾਬਲੇ ’ਚ ਭਾਗ ਲੈ ਕੇ ਕੋਈ ਪ੍ਰਾਪਤੀ ਹਾਸਿਲ ਕਰਦਾ ਹੈ ਤਾਂ ਕਾਲਜ ਦਾ ਨਾਮ ਪੂਰੇ ਖੇਤਰ ’ਚ ਉੱਚਾ ਹੁੰਦਾ ਹੈ। ਉਹਨਾਂ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਅੰਤ ’ਚ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਵਾਲੇ ਮਿਸ ਸੁਮਨਜੀਤ ਕੌਰ (ਅਸਿਸਟੈਂਟ ਪ੍ਰੋਫੈਸਰ) ਅਤੇ ਡਾ. ਪਰਮਿੰਦਰ ਸਿੰਘ (ਅਸਿਸਟੈਂਟ ਪ੍ਰੋਫੈਸਰ) ਨੂੰ ਵਧਾਈਆਂ ਦਿੱਤੀਆਂ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts