ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਦਾ ਰਿਸਰਚ ਆਰਟੀਕਲ ਬਲੈਕ ਐਂਡ ਵਾਈਟ ਲੀਗਲ ਇੰਟਰਨੈਸ਼ਨਲ ਲਾਅ ਜਰਨਲ ’ਚ ਛਪਿਆ। ਇਹ ਆਰਟੀਕਲ ਸਾਈਬਰ ਕ੍ਰਾਈਮ ਅਗੇਨਸਟ ਵੂਮੈਨ ਵਿਸ਼ੇ ਤੇ ਸੀ। ਜਿਸ ’ਚ ਵਿਦਿਆਰਥੀਆਂ ਨੇ ਲਗਭਗ 50 ਬੁੱਕਸ, ਆਰਟੀਕਲ ਅਤੇ ਇੰਟਰਨੈੱਟ ਤੋਂ ਜਾਣਕਾਰੀ ਇਕੱਠੀ ਕਰਕੇ ਪਰੋਪਰ ਬਲੂ ਬੁੱਕ ਅਨੁਸਾਰ ਫੁੱਟ ਨੋਟਿੰਗ ਦੇ ਕੇ ਇਸ ਰਿਸਰਚ ਆਰਟੀਕਲ ਨੂੰ ਛਪਣਯੋਗ ਬਣਾਇਆ। ਵਿਦਿਆਰਥਣ ਸਾਕਸ਼ੀ ਸ਼ਰਮਾ ਅਤੇ ਮੁਸਕਾਨ ਮਿੱਤਲ, ਕਲਾਸ (ਬੀ.ਏ.ਐੱਲ.ਅੱੈਲ.ਬੀ., ਭਾਗ-ਪੰਜਵਾਂ) ਦਾ ਕਾਲਜ ਵਿਖੇ ਪਹੁੰਚਣ ’ਤੇ ਮਾਨਯੋਗ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਨੇ ਸਨਮਾਨ ਕੀਤਾ। ਅੰਤ ਵਿੱਚ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਪੰਕਜ (ਅਸਿਸਟੈਂਟ ਪ੍ਰੋਫੈਸਰ) ਨੂੰ ਵਧਾਈਆਂ ਦਿੱਤੀਆਂ।