ਫਰੀਦਕੋਟ , 16 ਮਾਰਚ (ਵਰਲਡ ਪੰਜਾਬੀ ਟਾਈਮਜ਼)
– ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ’ਚ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਦੀ ਸੋਚ ਨੂੰ ਅਗਾਂਹ ਵਧਾਉਂਦਿਆਂ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਲਾਅ ਕਾਲਜ ਵਿਖੇ ਸਾਲ 2024 ਦਾ ਕਰੀਮੀਨਲ ਮੂਟ ਕੋਰਟ ਕੰਪੀਟੀਸ਼ਨ ਕਰਵਾਇਆ ਗਿਆ। ਜਿਸ ’ਚ ਕਾਲਜ ਦੇ ਬੀ.ਏ.ਐੱਲ.ਐੱਲ.ਬੀ., ਭਾਗ-ਚੋਥਾ ਦੀਆਂ 2 ਟੀਮਾਂ ਨੇ ਭਾਗ ਲਿਆ। ਫਾਈਨਲ ਰਾਊਂਡ ’ਚ ਡਾ. ਗੁਰਇੰਦਰ ਮੋਹਣ ਸਿੰਘ ਅਤੇ ਐਡਵੋਕੇਟ ਸੰਦੀਪ ਹਾਂਡਾ ਨੇ ਜੱਜ ਵਜੋਂ ਸੁਣਿਆ। ਇਹ ਮੂਟ ਕੰਪੀਟੀਸ਼ਨ ਫੋਜਦਾਰੀ ਕਾਨੂੰਨ ਨਾਲ ਸਬੰਧਤ ਸੀ। ਜਿਸ ’ਚ ਰੁਬਮ ਮੌਂਗਾ, ਨਿਕੀਤਾ ਰਾਣੀ ਅਤੇ ਮਨੋਰੰਜਨ ਕੌਰ ਦੀ ਟੀਮ ਵਿਜੇਤਾ ਰਹੀ ਅਤੇ ਸੀਮਾ ਗਰਗ, ਹਰਕਿਰਨ ਕੌਰ ਅਤੇ ਸੁਖਪ੍ਰੀਤ ਸਿੰਘ ਦੀ ਟੀਮ ਦੂਜੇ ਸਥਾਨ ਤੇ ਰਹੀ। ਵਿਦਿਆਰਥੀ ਸੁਖਪ੍ਰੀਤ ਸਿੰਘ ਨੂੰ ਇਸ ਟਰਾਇਲ ਦਾ ਬੈਸਟ ਮੂਟਰ ਐਲਾਨਿਆ ਗਿਆ। ਇਸ ਮੌਕੇ ਐਡਵੋਕੇਟ ਸੰਦੀਪ ਹਾਂਡਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੰਪੀਟੀਸ਼ਨਾਂ ’ਚ ਵਿਦਿਆਰਥੀਆਂ ਨੂੰ ਹਿੱਸਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰ ਸਾਲ ਹੁੰਦੇ ਬੈਸਟ ਵਿਦ-ਇੰਨ-ਬੈਸਟ ਮੂਟ ਕੋਰਟ ਕੰਪੀਟੀਸ਼ਨ ਦੇ ਵਿਜੇਤਾ ਰਹੇ ਚੋਥੇ ਸਾਲ ਦੇ ਵਿਦਿਆਰਥਣ ਸ਼ਿਵਾਲੀ ਸਿੰਗਲਾ (ਫਸਟ ਬੈਸਟ ਸਪੀਕਰ), ਰੁਪਿੰਦਰ ਕੌਰ (ਸੈਕਿੰਡ ਬੈਸਟ ਸਪੀਕਰ) ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਇਸੇ ਹੀ ਕੰਪੀਟਿਸ਼ਨ ਦੀ ਵਿਦਿਆਰਥਣ ਨਵਦੀਪ ਕੌਰ ਨੂੰ ਬੈਸਟ ਸਪੀਕਰ ਅਤੇ ਲਾਅ ਰਿਸਰਚਰ ਐਲਾਨਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਵਿਦਿਆਰਥੀਆਂ ਦੀ ਹੌਸਲਾ-ਅਫਜਾਈ ਕੀਤੀ।