ਮੁਫ਼ਤ ਅੱਖਾਂ ਦੀ ਜਾਂਚ ਦੇ ਕੈਂਪ ’ਚ 437 ਮਰੀਜ਼ਾਂ ਦੀ ਜਾਂਚ, 85 ਮਰੀਜ਼ਾਂ ਦੇ ਪਾਏ ਜਾਣਗੇ ਆਪ੍ਰੇਸ਼ਨ
ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਲਾਇਨਜ਼ ਭਵਨ ਫ਼ਰੀਦਕੋਟ ਵਿਖੇ ਕਲੱਬ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਅੱਜ ਮੁਫ਼ਤ ਅੱਖਾਂ ਦੀ ਜਾਂਚ ਅਤੇ ਲੈਂਜ ਪਾਉਣ ਦਾ ਕੈਂਪ ਸਵਰਗੀ ਜੀਤ ਸਿੰਘ ਜੌੜਾ ਦੀ ਯਾਦ ’ਚ ਲਾਇਆ ਗਿਆ। ਕੈਂਪ ’ਚ ਮੁੱਖ ਮਹਿਮਾਨ ਵਜੋਂ ਬਲਵਿੰਦਰ ਸਿੰਘ (ਰੱਤੀਰੋੜੀ) ਯੂ.ਐਸ.ਏ ਸ਼ਾਮਲ ਹੋਏ। ਸਤਿਕਾਰ ਮਹਿਮਾਨਾਂ ਵਜੋਂ ਬਲਤੇਜ ਸਿੰਘ ਸੰਧੂ ਬੀਹਲੇਵਾਲਾ, ਲਾਇਨ ਵਿਜੇ ਸਤੀਜ਼ਾ ਰੀਜ਼ਨ ਚੇਅਰਮੈਨ, ਗੁਰਵਿੰਦਰ ਸਿੰਘ ਬਰਾੜ ਵਿਧਾਇਕ ਨਾਰਥ-ਈਸਟ ਕੈਲਗਰੀ ਦੇ ਪਿਤਾ ਗੁਰਮੀਤ ਸਿੰਘ ਬਰਾੜ, ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ, ਰਣਜੀਤ ਸਿੰਘ ਘੁਮਾਣ ਸੇਵਾ ਮੁਕਤ ਸੁਪਰਡੈਂਟ ਸਿੱਖਿਆ ਵਿਭਾਗ, ਆਸ਼ੂਤੋਸ਼ ਗਰਗ ਮੈਨੇਜਿੰਗ ਡਾਇਰੈਕਟਰ ਏਸ ਇੰਸਟੀਚਿਊਸ਼ਨ, ਇੰਜ. ਬਲਤੇਜ ਸਿੰਘ ਤੇਜੀ ਜੌੜਾ, ਨਰੇਸ਼ ਮਿੱਤਲ ਇੰਚਾਰਜ਼ ਲਾਇਨ ਆਈ ਕੇਅਰ ਸੈਂਟਰ ਜੈਤੋ, ਨਵੀਨ ਗੁਪਤਾ ਰੀਜ਼ਨ ਸਕੱਤਰ, ਰਾਮ ਚੰਦ ਪ੍ਰਧਾਨ ਲਾਇਨਜ਼ ਕਲੱਬ ਸਤਲੁਜ ਫ਼ਿਰੋਜ਼ਪੁਰ ਸ਼ਾਮਲ ਹੋਏ। ਕਲੱਬ ਦੀ ਪਰਮਪੰਰਾ ਅਨੁਸਾਰ ਕੈਂਪ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਐਮ.ਜੇ.ਐਫ਼. ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ ਨੇ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਨਿਰੰਤਰ 51ਵਾਂ ਅੱਖਾਂ ਦੀ ਜਾਂਚ ਅਤੇ ਮੁਫ਼ਤ ਲੈਂਜ ਪਾਉਣ ਦਾ ਕੈਂਪ ਦਾਨੀ ਸੱਜਣਾਂ, ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਮੰਚ ਸੰਚਾਲਲ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਬਾਖੂਬੀ ਨਿਭਾਈ। ਕੈਂਪ ਦੌਰਾਨ ਡਾ. ਭੰਵਰਜੋਤ ਸਿੰਘ ਦੀ ਅਗਵਾਈ ਹੇਠ, ਡਾ. ਗਮਦੂਰ ਸਿੰਘ, ਡਾ. ਪਿ੍ਰਅੰਕਾ ਯਾਦਵ, ਸਿਮਰਨ ਕੌਰ, ਅਮਨਦੀਪ ਕੌਰ ਨੇ 437 ਮਰੀਜ਼ਾਂ ਦੀ ਜਾਂਚ ਕੀਤੀ ਅਤੇ 85 ਮਰੀਜ਼ਾਂ ਨੂੰ ਲੈਂਜ ਪਾਉਣ ਵਾਸਤੇ ਚੁਣਿਆ।
Leave a Comment
Your email address will not be published. Required fields are marked with *