ਲਾਇਨਜ਼ ਕਲੱਬ ਨੇ 36 ਅਧਿਆਪਕਾਂ ਲਈ ਲਾਇਨਜ਼ ਕੁਇਸਟ ਪ੍ਰੋਗਰਾਮ ਤਹਿਤ ਟਰੇਨਿੰਗ ਸ਼ੁਰੂ ਕੀਤੀ 

ਲਾਇਨਜ਼ ਕਲੱਬ ਨੇ 36 ਅਧਿਆਪਕਾਂ ਲਈ ਲਾਇਨਜ਼ ਕੁਇਸਟ ਪ੍ਰੋਗਰਾਮ ਤਹਿਤ ਟਰੇਨਿੰਗ ਸ਼ੁਰੂ ਕੀਤੀ 

ਫ਼ਰੀਦਕੋਟ, 7 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)

ਮਾਨਵਤਾ ਦੀ ਸੇਵਾ ਨੂੰ ਸਮਰਪਿਤ ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਵੱਲੋਂ ਲਾਇਲਜ਼ ਕੁਇਸਟ ਪ੍ਰੋਗਰਾਮ ਅਧੀਨ 36 ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਲਈ ਦੋ ਰੋਜ਼ਾ ਵਰਕਸ਼ਾਪ ਇਲਾਕੇ ਦੀ ਨਾਮਵਰ ਵਿੱੀਂਦਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਜ਼ਿਲਾ ਗਵਰਨਰ 321 ਐਫ਼ ਲਾਇਨਜ਼ ਜੀ.ਐਸ.ਕਾਲੜਾ ਦੀ ਯੋਗ ਸਰਪ੍ਰਸਤੀ ਅਤੇ ਕਲੱਬ ਦੇ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ ਦੀ ਯੋਗ ਅਗਵਾਈ ਹੇਠ ਸ਼ੁਰੂ ਹੋਈ। ਇਸ ਦੋ ਰੋਜ਼ਾ ਅਧਿਆਪਕ ਟਰੇਨਿੰਗ ਦਾ ਉਦਘਾਟਨ ਕਰਨ ਲਈ ਲਾਇਨਜ਼ ਕਲੱਬ ਜ਼ਿਲਾ 321ਐਫ਼ ਦੇ ਜ਼ਿਲਾ ਚੇਅਰਮੈਨ ਐਸ.ਕੇ.ਰਾਣਾ, ਜ਼ਿਲਾ ਪ੍ਰਸ਼ਾਸ਼ਕ ਸੰਜੀਵ ਸੂਦ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਦੋਹਾਂ ਮਹਿਮਾਨਾਂ ਨੇ ਕਿਹਾ ਅਜੋਕੇ ਦੌਰ ’ਚ ਸਾਡੇ ਜੀਵਨ ਨੂੰ ਖੁਸ਼ੀਆਂ ਨਾ ਭਰਨ, ਕਾਮਯਾਬ ਇਨਸਾਨ ਬਣਨ, ਤਣਾਅ ਰਹਿਤ ਜੀਵਨ ਬਸਰ ਕਰਨ ਵਾਸਤੇ ਬਦਲਦੀਆਂ ਪ੍ਰਸਥਿਤੀਆਂ ’ਚ ਸਿੱਖਿਆ ਦਾ ਵੱਧ ਤੋਂ ਵੱਧ ਗਿਆਨ ਹੋਣਾ ਜ਼ਰੂਰੀ ਹੈ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਵਾਸਤੇ ਲਾਇਨਜ਼ ਇੰਟਰਨੈਸ਼ਨਲ ਵੱਲੋਂ ਇਹ ਵਿਸ਼ੇਸ਼ ਟਰੇਨਿੰਗ ਕਰਵਾਈ ਜਾਂਦੀ ਹੈ। ਇਸ ਮੌਕੇ ਰਿਸੋਰਸ ਪਰਸਨ ਵਜੋਂ ਮਨੀਸ਼ਾ ਘੰਟੀ ਕਲੱਕਤਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਦੋ ਰੋਜ਼ਾ ਟਰੇਨਿੰਗ ਦੌਰਾਨ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇ ਟਿਪਸ ਦਿੱਤੇ ਜਾਣਗੇ। ਅਜੋਕੇ ਸਮੇਂ ਦੀ ਤਕਨੀਕਾਂ ਅਤੇ ਭਵਿੱਖ ਦੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਟਰੇਨਿੰਗ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਸਮਰੱਥਾ, ਲੋੜਾਂ, ਮੁਸ਼ਕਿਲਾਂ ਨੂੰ ਹੱਲ ਕਰਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਅਤੀ ਉੱਤਮ ਵਿਦਿਆਰਥੀ ਬਣਾ ਸਕਣ। ਇਸ ਮੌਕੇ ਕਲੱਬ ਦੇ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ ਨੇ ਕਿਹਾ ਦੁਨੀਆਂ ਦਾ ਕੋਈ ਵੀ ਇਨਸਾਨ ਸਹੀ ਅਰਥਾਂ ’ਚ ਸਿੱਖਿਆ ਨਾਲ ਹੀ ਤਰੱਕੀ ਕਰ ਸਕਦਾ ਹੈ। ਇਸ ਲਈ ਕਲੱਬ ਵੱਲੋਂ ਚੰਗੇ ਅਧਿਆਪਕ ਤਿਆਰ ਕਰਕੇ, ਵਿਕਸਿਤ ਸਮਾਜ ਦੀ ਸਿਰਜਣਾ ਵਾਸਤੇ ਇਹ ਜਾ ਰਿਹਾ ਉਪਰਾਲਾ ਭਵਿੱਖ’ਚ ਬੇਹੱਦ ਕਾਰਗਰ ਸਿੱਧ ਹੋਵੇਗਾ। ਇਸ ਮੌਕੇ ਉੱਘੇ ਸਮਾਜ ਸੇਵੀ ਕਲੱਬ ਦੇ ਸੀਨੀਅਰ ਮੈਂਬਰ ਡਾ.ਐਸ.ਐਸ.ਬਰਾੜ ਨੇ ਸਭ ਦਾ ਧੰਨਵਾਦ ਕਰਦਿਆਂ ਅਧਿਆਪਕਾਂ ਨੂੰ ਪੂਰਨ ਦਿਲਚਪਸੀ ਨਾਲ ਟਰੇਨਿੰਗ ’ਚ ਭਾਗ ਲੈਣ ਵਾਸਤੇ ਉਤਸ਼ਾਹਿਤ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਲੱਬ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਧਿੰਗੜਾ ਨੇ ਬਾਖੂਬੀ ਨਿਭਾਈ। ਇਸ ਟਰੇਨਿੰਗ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਕਲੱਬ ਦੇ ਮੈਂਬਰ ਜਨਿੰਦਰ ਜੈਨ, ਜਗਜੀਤ ਸਿੰਘ ਧਿੰਗੜਾ, ਹਰਿੰਦਰ ਦੂਆ, ਰਵਿੰਦਰ ਗੋਇਲ  ਮੈਂਬਰਾਂ ਨੇ ਅਹਿਮ ਭੂਮਿਕਾ ਅਦਾ ਕੀਤੀ। 

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.