486 ਮਰੀਜ਼ਾਂ ਨੂੰ ਦਵਾਈ, 286 ਨੂੰ ਐਨਕਾਂ ਅਤੇ 19 ਦੇ ਪਾਏ ਗਏ ਮੁਫ਼ਤ ਲੈਂਜ਼
ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਗੁਰਬਾਣੀ ਕੀਰਤਨ ਉਪਰੰਤ ਅਰਦਾਸ ਬੇਨਤੀ ਕਰਕੇ ਪਵਿੱਤਰ ਹੁਕਮਨਾਮਾ ਲਿਆ ਗਿਆ। ਉਪਰੰਤ ਕਲੱਬ ਵਲੋਂ ਗੁਰਦਵਾਰਾ ਸਾਹਿਬ ਵਿੱਚ ਇਕ ਵਿਸ਼ਾਲ ਅੱਖਾਂ ਦਾ ਚੈੱਕਅਪ/ਆਪ੍ਰੇਸ਼ਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਨੇ ਰਿਬਨ ਕੱਟ ਕੇ ਕੀਤਾ, ਜਦਕਿ ਅੱਖਾਂ ਦੇ ਮਾਹਰ ਡਾ. ਭੰਵਰਜੋਤ ਸਿੰਘ ਸਿੱਧੂ ਵਲੋਂ ਆਪਣੀ ਟੀਮ ਨਾਲ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਕਲੱਬ ਦੇ ਪੀਆਰਓ ਅਸ਼ੋਕ ਸੇਠੀ ਸਮੇਤ ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਸੁਰਜੀਤ ਸਿੰਘ ਘੁਲਿਆਣੀ, ਭੁਪਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ 601 ਮਰੀਜਾਂ ਦਾ ਚੈੱਕਅਪ, 486 ਮਰੀਜਾਂ ਨੂੰ ਮੁਫਤ ਦਵਾਈਆਂ, 286 ਨੂੰ ਐਨਕਾਂ ਅਤੇ 53 ਦੀ ਸ਼ੂਗਰ ਚੈੱਕ ਕਰਨ ਉਪਰੰਤ 19 ਮਰੀਜ ਅੱਖਾਂ ਦੇ ਅਪ੍ਰੇਸ਼ਨ ਲਈ ਚੁਣੇ ਗਏ, ਜਿੰਨਾਂ ਦੇ ਲਾਇਨਜ ਆਈ ਕੇਅਰ ਸੈਂਟਰ ਜੈਤੋ ਵਿਖੇ ਲੈਂਜ਼ ਪਵਾਏ ਗਏ। ਉਹਨਾਂ ਦੱਸਿਆ ਕਿ ਉਕਤ ਕੈਂਪ ਵਿੱਚ ਜੈਤੋ, ਸਮਾਲਸਰ, ਬਰਗਾੜੀ, ਬਾਜਾਖਾਨਾ, ਫਰੀਦਕੋਟ, ਮੋਗਾ, ਬਰਨਾਲਾ, ਬਠਿੰਡਾ, ਬਰੀਵਾਲਾ, ਅੰਮਿ੍ਰਤਸਰ ਆਦਿ ਤੋਂ ਵੀ ਮਰੀਜਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਗੁਰਤੇਜ ਸਿੰਘ ਬਰਾੜ ਯੂ.ਐੱਸ.ਏ., ਗੁਰਦੀਪ ਸਿੰਘ ਸਹਿਦੇਵ ਯੂਐਸਏ, ਮਨਜੀਤ ਸਿੰਘ ਸੰਧੂ, ਸਰਬਜੀਤ ਸਿੰਘ ਬਰਾੜ, ਗੁਰਚਰਨ ਸਿੰਘ ਸੁਪਰਡੈਂਟ, ਦਰਸ਼ਨ ਸਿੰਘ ਸੰਘਾ, ਰਾਜੇਸ਼ ਕੁਮਾਰ ਅਰੋੜਾ, ਫਕੀਰ ਚੰਦ ਧੀਂਗੜਾ, ਮੱਖਣ ਬਰਾੜ ਮੱਲਕੇ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣਾ ਨੇ ਸ਼ਿਰਕਤ ਕੀਤੀ।
Leave a Comment
Your email address will not be published. Required fields are marked with *