ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਕੋਟਕਪੂਰਾ, 16 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਲਾਇਨਜ ਕਲੱਬ ਕੋਟਕਪੂਰਾ ਰਾਇਲ’ ਵਲੋਂ ਗੋਦ ਲਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਰਡ ਨੰਬਰ 9 ਨੇੜੇ ਰੇਲਵੇ ਫਾਟਕ ਹਰੀਨੌ ਰੋਡ ਕੋਟਕਪੂਰਾ ਵਿਖੇ ਸਵ: ਦਲੀਪ ਸਿੰਘ ਘੁਲਿਆਣੀ ਦੇ ਪਰਿਵਾਰ ਵਲੋਂ ਗਰਮੀ ਦੀ ਰੁੱਤ ਦੇ ਮੱਦੇਨਜਰ ਸਕੂਲੀ ਬੱਚਿਆਂ ਸਮੇਤ ਅਧਿਆਪਕਾਂ ਅਤੇ ਸਮੂਹ ਸਟਾਫ ਦੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਬਲਿਊ ਸਟਾਰ ਕੰਪਨੀ ਦਾ 80 ਲੀਟਰ ਸਮਰੱਥਾ ਵਾਲਾ ਵਾਟਰ ਕੂਲਰ ਭੇਂਟ ਕੀਤਾ। ਜਿਸ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਅਤੇ ਮੁੱਖ ਮਹਿਮਾਨ ਵਜੋਂ ਪੁੱਜੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਸਕੂਲ ਮੁਖੀ, ਸਮੁੱਚੇ ਸਟਾਫ ਸਮੇਤ ਲਾਇਨਜ ਕਲੱਬ ਦੇ ਅਹੁਦੇਦਾਰ, ਮੈਂਬਰ ਅਤੇ ਬੱਚੇ ਵੀ ਹਾਜਰ ਸਨ। ਵਾਤਾਵਰਣ ਦੀ ਸ਼ੁੱਧਤਾ, ਪਾਣੀ ਦੀ ਸੰਭਾਲ, ਸਮਾਜਿਕ ਕੁਰੀਤੀਆਂ ਤੋਂ ਬਚਣ, ਉਸਾਰੂ ਸੋਚ ਰੱਖਣ, ਅਨੁਸ਼ਾਸ਼ਨ ਦੀ ਪਾਲਣਾ ਕਰਨ ਵਰਗੀਆਂ ਨੈਤਿਕਤਾ ਵਾਲੀਆਂ ਗੱਲਾਂ ਦੀ ਸਾਂਝ ਪਾਉਂਦਿਆਂ ਵੱਖ ਵੱਖ ਬੁਲਾਰਿਆਂ ਇੰਜੀਨੀਅਰ ਭੁਪਿੰਦਰ ਸਿੰਘ, ਸੁਰਜੀਤ ਸਿੰਘ ਘੁਲਿਆਣੀ, ਮਨਜੀਤ ਸਿੰਘ ਲਵਲੀ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਮਨਜੀਤ ਸਿੰਘ ਔਲਖ, ਡਾ. ਸੁਨੀਲ ਛਾਬੜਾ, ਅਸ਼ੋਕ ਕੁਮਾਰ ਸੇਠੀ, ਬੀਰਇੰਦਰਪਾਲ ਸ਼ਰਮਾ ਅਤੇ ਰਜੇਸ਼ ਕੁਮਾਰ ਸੇਠੀ ਨੇ ਆਖਿਆ ਕਿ ਧਿਆਨ ਨਾਲ ਪੜਨ ਵਾਲੇ ਬੱਚੇ ਹੀ ਵੱਡੇ ਅਫਸ ਬਣਦੇ ਹਨ। ਸਕੂਲ ਮੁਖੀ ਮਨਜੀਤ ਸਿੰਘ ਸਮੇਤ ਸਮੁੱਚੇ ਸਟਾਫ ਨੇ ਕਲੱਬ ਦੇ ਸਮੂਹ ਅਹੁਦੇਦਾਰਾਂ ਸਮੇਤ ਮੁੱਖ ਮਹਿਮਾਨ ਅਤੇ ਦਾਨੀ ਸੱਜਣ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਜੇਦੀਪ ਵਿੱਕੀ ਸ਼ਰਮਾ, ਰਾਮ ਚੰਦ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ।