ਲੇਖਾਂ ਦੀਆਂ ਲਿਖੀਆਂ ਨੂੰ ,
ਕਦਾਚਿਤ ਜਾਵੇ ਨਾ ਮਿਟਾਇਆ।
ਹੋਣਾ ਤਾਂ ਓਹੀ ਹੈ,
ਜੋ ਧੁਰ ਤੋਂ ਲਿਖਿਆ ਆਇਆ।
ਇਹ ਅਰਸ਼ੀ ਗੱਲਾਂ ਨੇ,
ਸਾਨੂੰ ਸਮਝ ਕਦੇ ਨਾ ਆਈਆਂ।
ਕੁਝ ਅਫ਼ਸਰ ਬਣ ਬੈਠੇ,
ਕੁਝ ਨੇ ਫਿਰਦੇ ਵਾਂਗ ਸ਼ੁਦਾਈਆਂ।
ਦਰਗਾਹ ਕੰਮ ਆਵਣਗੇ,
ਚੰਗੇ ਅਮਲ ਜੇ ਏਥੇ ਕਰੀਏ।
ਦਿਲ ਰੱਬ ਦਾ ਘਰ ਹੁੰਦੈ,
ਸੱਚੇ ਮਾਲਕ ਕੋਲੋਂ ਡਰੀਏ।
ਪੜ੍ਹ ਕੇ ਕੁਝ ਨਾ ਬਣਿਆ,
ਪੱਲੇ ਪਈ ਹੈ ਬੇਰੁਜ਼ਗਾਰੀ।
ਕਿਸਮਤ ਵਿੱਚ ਲਿਖਿਆ ਹੈ,
ਝੱਲਣੀ ਪੈਣੀ ਏਦਾਂ ਖੁਆਰੀ।
ਹੁਣ ਤੋਂ ਹੀ ਪ੍ਰਣ ਕਰੀਏ,
ਹੱਕ-ਸੱਚ ਦਾ ਖਾਵਾਂਗੇ।
ਨਿੰਦਾ-ਚੁਗਲੀ ਛੱਡ ਕੇ ਤੇ,
ਕਿਸਮਤ ਚਮਕਾਵਾਂਗੇ।

~ ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.