ਕੋਟਕਪੂਰਾ, 1 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਦਰ ਥਾਣੇ ਦੀ ਪੁਲਿਸ ਨੂੰ ਦਿੱਤੇ ਬਿਆਨਾ ਕੁਲਦੀਪ ਸਿੰਘ ਉਰਫ਼ ਕਾਲੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸਿੱਖਾਂਵਾਲਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਾਈਕਲ ਪਰ ਸਵਾਰ ਹੋ ਕੇ ਆਪਣੀ ਡਿਊਟੀ ਪਰ ਜਾ ਰਿਹਾ ਸੀ। ਜਦ ਮੁਦਈ ਮੱਲੀ ਵਾਲਾ ਪੁਲ਼ ਬਾ ਹੱਂਦ ਰਕਬਾ ਪਿੰਡ ਸਿੱਖਾਂਵਾਲਾ ਪਾਸ ਪੁੱਜਾ ਤਾਂ ਦੋ ਮੋਨੇ ਨੌਜਵਾਨ ਆਪਣੇ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ, ਜਿਸ ’ਤੇ ਕੋਈ ਨੰਬਰ ਪਲੇਟ ਨਹੀ ਲੱਗੀ ਸੀ, ਉੱਪਰ ਸਵਾਰ ਸਨ। ਜਿਨ੍ਹਾਂ ਨੇ ਆਪਣਾ ਮੋਟਰਸਾਈਕਲ ਮੁਦਈ ਦੇ ਅੱਗੇ ਲਿਆ ਕੇ ਖੜਾ ਕਰ ਦਿੱਤਾ। ਉਨ੍ਹਾਂ ਨੇ ਉਤਰਨਸਾਰ ਮੁਦੱਈ ਦੀ ਬਾਂਹ ਨੂੰ ਵੱਟ ਦੇ ਦਿੱਤਾ ਤੇ ਧਮਕੀ ਦਿੱਤੀ ਕਿ ਜੋ ਵੀ ਤੇਰੇ ਪਾਸ ਹੈ, ਕੱਢ ਦੇ ਨਹੀਂ ਤਾਂ ਤੈਨੂੰ ਜਾਨੋਂ ਮਾਰ ਦੇਣਾ ਹੈ। ਤਾਂ ਇੰਨੇ ਵਿਚ ਹੀ ਦੂਜੇ ਵਿਅਕਤੀ ਨੇ ਮੁਦਈ ਦੀ ਪਹਿਨੀ ਹੋਈ ਸ਼ਰਟ ਦੀ ਜੇਬ ’ਚੋਂ ਝਪਟ ਮਾਰ ਕੇ ਫੋਨ ਮਾਰਕਾ ਓਪੋ, ਇਕ ਪਰਸ ਰੰਗ ਭੂਰਾ, ਜਿਸ ਵਿਚ 4500 ਰੁਪਏ ਸਨ, ਇਕਦਮ ਝਪਟ ਮਾਰ ਕੇ ਖੋਹ ਲਏ। ਹੁਣ ਤੱਕ ਮੁਦਈ ਇਨ੍ਹਾਂ ਦੀ ਆਪਣੇ ਤੌਰ ’ਤੇ ਪੜਤਾਲ ਕਰਦਾ ਰਿਹਾ ਪਰ ਅੱਜ ਮੁਦਈ ਨੂੰ ਪੂਰਾ ਪਤਾ ਲੱਗਾ ਹੈ ਕਿ ਹਰੀ ਰਾਮ ਅਤੇ ਸੁੱਖਾ ਸਿੰਘ ਵਾਸੀਆਨ ਪਿੰਡ ਢਿੱਲਵਾਂ ਕਲਾਂ ਨੇ ਇਹ ਖੋਹ ਕੀਤੀ ਹੈ। ਪੁਲਿਸ ਨੂੰ ਉਕਤ ਮੁਲਜ਼ਮਾਂ ਨੂੰ ਇਕ ਬਿਨ੍ਹਾਂ ਨੰਬਰ ਮੋਟਰਸਾਈਕਲ ਸਮੇਤ ਗਿ੍ਰਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਤਫਤੀਸ਼ੀ ਅਫਸਰ ਏਐਸਆਈ ਹਾਕਮ ਸਿੰਘ ਨੇ ਦੱਸਿਆ ਕਿ ਉਕਤਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਲਾਕੇ ਵਿੱਚ ਵਾਪਰੀਆਂ ਹੋਰ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਦਾ ਸੁਰਾਗ ਲਾਇਆ ਜਾ ਸਕੇ।