ਰਾਜਪੁਰਾ, 11 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
‘ਤੇਰੇ ਉੱਤੇ ਮੈਂ ਮਰਗੀ’, ‘ਲੱਗੀਆਂ ਦੇ ਦੁੱਖੜੇ ਬੁਰੇ’ ਤੇ ਸਹਿਬਾ ‘ਬਦਨਾਮ ਹੋ ਗਈ’ ਆਦਿ ਜਿਹੇ ਸੁਪਰਹਿੱਟ ਗੀਤਾਂ ਦੇ ਗਾਇਕ ਫੌਜੀ ਰਾਜਪੁਰੀ ਰੌਣਕਾਂ ਭਰੇ ਤਿਉਹਾਰ ਦੀਵਾਲੀ ਮੌਕੇ ਆਪਣੇ ਨਵੇਂ ਗੀਤ ‘ਰੌਣਕਾਂ’ ਨਾਲ਼ ਹਾਜਰ ਹੋਏ ਹਨ। ਸ਼ੁੱਭਚਿੰਤਕਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਫੌਜੀ ਸਾਹਬ ਨੇ ਦੱਸਿਆ ਕਿ ਉਹਨਾਂ ਦੇ ਆਪਣੇ ਲਿਖੇ ਤੇ ਗਾਏ, ਡੀ.ਸੀ. ਬੋਸ ਦੁਆਰਾ ਸੰਗੀਤ-ਬੱਧ ਕੀਤੇ ਅਤੇ ਦਲਵੀਰ ਸਿੰਘ ਦੱਲੀ (ਇਟਲੀ) ਦੁਆਰਾ ਪੇਸ਼ ਕੀਤੇ ‘ਰੌਣਕਾਂ’ ਨੂੰ ਯੂ ਟਿਊਬ ਚੈਨਲ ‘Dali 2003 Records Itly’ ‘ਤੇ ਵੇਖਿਆ/ਸੁਣਿਆ ਜਾ ਸਕਦਾ ਹੈ। ਇਸ ਮੌਕੇ ਉਹਨਾਂ ਨੂੰ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਗੁਰਵਿੰਦਰ ਅਮਨ, ਸੀਨੀਅਰ ਪੱਤਰਕਾਰ ਜੀ.ਪੀ. ਸਿੰਘ, ਸਾਹਿਤਕਾਰ ਡਾ. ਹਰਜੀਤ ਸਿੰਘ ਸੱਧਰ, ਸਾਹਿਤਕਾਰਾ ਹਰਜੀਤ ਕੌਰ ਸੱਧਰ, ਰਵਿੰਦਰ ਸਿੰਘ ਕਾਕਾ (ਅਰਨਮ ਆਇਲ ਕੈਰੀਅਰ), ਅਦਾਕਾਰ ਅੰਗਰੇਜ ਸਿੰਘ ਗੱਜੂ, ਅਦਾਕਾਰ ਪੂਰਨ ਸਿੰਘ ਸਰਪੰਚ, ਨਰਮੈਲ ਸਿੰਘ ਸੰਧੂ ਯੂ.ਐੱਸ.ਏ. ਸਮਾਜ ਸੇਵੀ, ਲੋਕ ਗਾਇਕ ਹਰਭਜਨ ਨੰਡਿਆਲੀ ਅਤੇ ਹਰਬੰਸ ਸਿੰਘ ਸੰਧੂ (ਘੜਾਮਾਂ ਖੁਰਦ) ਸਮਾਜ ਸੇਵੀ ਨੇ ਉਚੇਚੇ ਤੌਰ ‘ਤੇ ਸ਼ੁਭਕਾਮਨਾਵਾਂ ਤੇ ਮੁਬਾਰਕਾਂ ਦਿੱਤੀਆਂ।
Leave a Comment
Your email address will not be published. Required fields are marked with *