ਫ਼ਰੀਦਕੋਟ, 12 ਜਨਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਲੋਕ ਗਾਇਕ ਸੁਖਵਿੰਦਰ ਸਾਰੰਗ ਦੇ ਗੀਤ ‘ਘੁੰਗਰੂ ‘ ਦਾ ਪੋਸਟਰ ਆਰ.ਡੀ.ਐਕਸ ਸੰਗੀਤ ਕੰਪਨੀ ਦੇ ਦਫਤਰ ਵਿਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੁਰਮੀਤ ਸਿੰਘ ਜੀਤਾ ਦੁਆਰਾ ਰਿਲੀਜ਼ ਕੀਤਾ ਗਿਆ | ਇਸ ਗੀਤ ਨੂੰ ਉਘੇ ਸ਼ਾਇਰ ਜਸਵਿੰਦਰ ਔਲਖ ਦੁਆਰਾ ਲਿਖਿਆ ਗਿਆ ਹੈ | ਇਸ ਗੀਤ ਦਾ ਸੰਗੀਤ ਦੁਬਈ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਨਰੇਸ਼ ਚੌਹਾਨ ਦੁਆਰਾ ਤਿਆਰ ਕੀਤਾ ਹੈ | ਗੀਤ ਦਾ ਵੀਡੀਓ ਨਿਰਦੇਸ਼ਨ ਮਕਬੂਲ ਵੀਡੀਓ ਨਿਰਦੇਸ਼ਕ ਕੁਬਲੀ ਇਸ਼ਾਨ ਨੇ ਕੀਤਾ ਅਤੇ ਕੈਮਰਾ ਮੈਨ ਮੁਕੇਸ਼ ਜੀ ਹਨ | ਇਹ ਗੀਤ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਸਵੇਰੇ ਦਸ ਵਜੇ ਸਾਰੇ ਸੰਗੀਤ ਪਲੇਟਫਾਰਮ ਤੇ ਉਪਲਬਧ ਹੋਵੇਗਾ | ਇਸ ਸਮੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੁਰਮੀਤ ਸਿੰਘ ਜੀਤਾ ਦੇ ਨਾਲ ਗਾਇਕ ਸੁਖਵਿੰਦਰ ਸਾਰੰਗ , ਵੀਡੀਓ ਨਿਰਦੇਸ਼ਕ ਕੁਬਲੀ ਇਸ਼ਾਨ , ਕੈਮਰਾਮੈਨ ਮੁਕੇਸ਼ ਜੀ, ਪ੍ਰਮੋਟਰ ਜਸਵੰਤ ਸਿੰਘ ਟੋਨੀ ਆਦਿ ਹਾਜ਼ਰ ਸਨ |
Leave a Comment
Your email address will not be published. Required fields are marked with *