ਚੋਣ ਡਿਊਟੀ ਤੇ ਜਾਂਦੇ ਸਾਥੀਓ, ਰੱਖਿਓ ਧਿਆਨ ‘ਚ ਕੁਝ ਗੱਲਾਂ।
ਪੋਲਿੰਗ ਵਾਲੇ ਦਿਨ ਕਿਤੇ, ਹੋ ਜਾਣ ਨਾ ਕਈ ਭੁੱਲਾਂ।
ਜਿੰਮੇਵਾਰੀ ਨਾਲ ਕੀਤੇ ਕੰਮ ਦਾ, ਹੁੰਦਾ ਨਹੀਂ ਕੋਈ ਮੁੱਲ,
ਸਿਕਿਉਰਟੀ ਗਾਰਡਾਂ ਸਮੇਤ ਤਿੰਨ ਸਾਥੀ ਹੋਣਗੇ ਨਾਲ ਤੁਹਾਡੇ ਕੁੱਲ।
ਸਭ ਤੋਂ ਪਹਿਲਾਂ ਰਿਹਰਸਲਾਂ ਵੇਲੇ ਸਮੇਂ ਤੇ ਪਹੁੰਚ ਜਾਣਾ,
ਡਿਊਟੀ ਤੋਂ ਛੋਟ ਲਈ ਜੀ, ਚੱਲਣਾ ਨਹੀਂ ਬਹਾਨਾ।
30.05.2024 ਨੂੰ ਆਪਣਾ ਨਿੱਜੀ ਸਮਾਨ ਨਾਲ ਲੈ ਕੇ ਜਾਓ,
ਸਟੇਸ਼ਨਰੀ ਦਾ ਸਮਾਨ ਵੀ ਆਪਣੇ ਬੈਗ ‘ਚ ਪਾਓ।
31.05.2024 ਨੂੰ ਮਿੱਥੇ ਸਮੇਂ ‘ਤੇ ਜਾ ਕੇ ਟੀਮ ਨੂੰ ਇਕੱਠਾ ਕਰਨਾ,
ਆਪਣੇ ਬੂਥ ਦਾ ਸਮਾਨ ਲੈ ਕੇ ਫਿਰ ਉਸਨੂੰ ਚੰਗੀ ਤਰ੍ਹਾਂ ਚੈੱਕ ਕਰਨਾ।
ਬੂਥ ਦੀ ASD List, Control unit ਅਤੇ VVPAT ਦਾ ਨੰਬਰ ਚੈੱਕ ਕਰਿਓ।,
ਗਰੀਨ ਪੇਪਰ ਸੀਲਾਂ, ਸਪੈਸ਼ਲ ਟੈਗ ਅਤੇ Pink paper seal ਦਾ ਵੀ ਮਿਲਾਨ ਕਰਿਓ।
ਹਰ PRO ਆਪਣੇ ਸੈਕਟਰ ਅਫ਼ਸਰ ਦਾ ਨੰਬਰ ਲੈ ਕੇ ਜਾਵੇ,
ਲੋੜ ਪੈਣ ਤੇ ਉਸੇ ਵੇਲੇ ਉਸਨੂੰ ਫੋਨ ਮਿਲਾਵੇ।
VVPAT ਨੂੰ Mock Poll ਸਮੇਂ ਹੀ, ਬਕਸੇ ਤੋਂ ਬਾਹਰ ਕੱਢਣਾ।
ਨਹੀਂ ਤਾਂ ਪੈ ਜਾਣਾ ਤੁਹਾਨੂੰ ਭਾਰੀ ਹਰਜਾਨਾ ਭਰਨਾ ।
ਬੂਥ ਪਹੁੰਚ ਕੇ ਸਭ ਤੋਂ ਪਹਿਲਾਂ ਆਪਣਾ ਕਮਰਾ ਚੈੱਕ ਕਰਨਾ,
BLO/ਸੈਕਟਰ ਅਫਸਰ ਨਾਲ ਰਾਬਤਾ ਕਾਇਮ ਕਰਨਾ।
VVPAT ਨੂੰ ਫਿਟ ਕਰਨਾ ਜਿੱਥੇ ਲਾਈਟ ਦਾ ਪੂਰਾ ਪ੍ਰਬੰਧ ਹੋਵੇ,
ਪੋਲਿੰਗ ਪਾਰਟੀ ਦਾ ਕੋਈ ਕਾਊਂਟਰ, ਬੈਨਰ 200 ਮੀਟਰ ਵਿੱਚ ਨਾ ਲੱਗਿਆ ਹੋਵੇ।
ਸੌਣ ਤੋਂ ਪਹਿਲਾਂ ਖੁੱਲੇ ਪ੍ਰੋਫਾਰਮੇ ਅਲੱਗ ਤੋਂ ਸਟੈਪਲ ਕਰ ਲਿਓ,
ਕੁਝ ਪ੍ਰੋਫਾਰਮੇ ਸਮੇਂ ਦੀ ਬੱਚਤ ਲਈ ਪਹਿਲਾਂ ਹੀ ਭਰ ਕੇ ਰੱਖ ਲਿਓ
ਪੋਲਿੰਗ ਵਾਲੇ ਦਿਨ ਸਵੇਰੇ VVPAT ਨੂੰ ਵਰਕਿੰਗ ਮੋਡ ਵਿੱਚ ਲਿਆ ਕੇ,
ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਧਿਆ ਕੇ।
ਘੱਟੋ ਘੱਟ 50 ਵੋਟਾਂ, Mock Poll ਲਈ ਪਵਾ ਲਿਓ,
6.30 ਵਜੇ ਤੱਕ ਇਹ ਕੰਮ ਪੂਰਾ ਜਰੂਰ ਕਰਾ ਲਿਓ
CU ਨੂੰ ਬਾਰ-ਬਾਰ ਬੰਦ ਜਾਂ ਚਾਲੂ ਨਾ ਕਰਨਾ,
VVPAT ਦੀ Error ਅਤੇ ਪੇਪਰ ਰੋਲ ਦੀ Wastage ਤੋਂ ਬਚਣਾ।
ਕਿਸੇ ਵੀ ਵੀਡੀਓਗ੍ਰਾਫੀ ਲਈ ਹਾਮੀ ਨਾ ਭਰਿਓ,
ਸ਼ੱਕੀ ਵਿਅਕਤੀ ਨੂੰ ਬੂਥ ਚੋਂ ਬਾਹਰ ਕੱਢਣ ਤੋਂ ਨਾ ਡਰਿਓ।
6 ਵਜੇ ਠੀਕ ਬੂਥ ਦਾ ਗੇਟ ਬੰਦ ਕਰ ਦਿੱਤਾ ਜਾਵੇ,
ਈਵੀਐਮ ਨੂੰ ਹਦਾਇਤਾਂ ਅਨੁਸਾਰ ਸੀਲ ਕੀਤਾ ਜਾਵੇ।
ਇਸ ਮਹੀਨੇ ਸਵੇਰੇ ਉੱਠ ਕੇ, ਬਦਾਮ ਜਰੂਰ ਖਾਂਦੇ ਰਹਿਣਾ।
17A 17B ਵਰਗੇ ਕਈ ਫਾਰਮਾਂ ਨੇ ਕਮਲੇ ਤੁਹਾਨੂੰ ਕਰਨਾ।
ਮਹਿਲਾ ਸਾਥੀ ਨੂੰ ਛੇਤੀ ਘਰ ਭੇਜਿਓ, ਜੇ ਸੰਭਵ ਇਹ ਹੁੰਦਾ।
ਕਈ ਵਾਰ ਬੱਚਾ ਘਰ ਵਿੱਚ ਇਕੱਲਾ ਛੱਡਿਆ ਹੁੰਦਾ।
ਆਪਣੀ ਡਿਊਟੀ ਚੰਗੀ ਤਰ੍ਹਾਂ ਸਮਝ ਕੇ ਉੱਥੇ ਜਾਈਏ,
ਵਾਧੂ ਦੀ ਮੁਸੀਬਤ ਵਿੱਚ ਕਿਸੇ ਨੂੰ ਨਾ ਪਾਈਏ।
ਰਹਿੰਦੀਆਂ ਗੱਲਾਂ ਸਾਨੂੰ ਲੱਗੇ ਅਫਸਰ ਸਮਝਾਉਣਗੇ,
ਕਈ ਅਨੁਭਵੀ ਸ਼ਖਸ ਉਹਨਾਂ ਦੇ ਨਾਲ ਮਦਦ ਕਰਵਾਉਣਗੇ।
ਹੱਸ ਕੇ ਮੁੜਨ ਸਭ ਸਾਥੀ ਆਪੋ ਆਪਣੇ ਪਰਿਵਾਰ,
ਕੋਸ਼ਿਸ਼ ਆਪਾਂ ਕਰਨੀ, ਬਾਕੀ ਭਲੀ ਕਰੇ ਕਰਤਾਰ।

ਨਿੰਮੀ ਧੁੰਨਾ
ਹਿੰਦੀ ਮਿਸਟ੍ਰੈਸ,
ਸਸਸਸ ਸਕੂਲ ਪੰਜਗਰਾਈਂ ਕਲਾਂ (ਲੜਕੇ),
ਜ਼ਿਲਾ ਫਰੀਦਕੋਟ।