ਬਠਿੰਡਾ, 2 ਫ਼ਰਵਰੀ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੇ ਮੁੱਖ ਸਦਨ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਬਿਲਕੁੱਲ ਬਰੂਹੇ ਆ ਗਈਆਂ ਹਨ, ਜਿਸਨੂੰ ਲੈਕੇ ਵੱਖ ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਆਪਣੇ ਆਪਣੇ ਹਲਕੇ ਅੰਦਰ ਸਰਗਰਮੀਆਂ ਵਧਾ ਦਿੱਤੀਆਂ ਹਨ। ਭਾਵੇਂ ਇਹਨਾ ਚੋਣਾਂ ਦੀ ਅਜੇ ਤੱਕ ਕੋਈ ਤਰੀਕ ਨਿਰਧਾਰਿਤ ਨਹੀਂ ਕੀਤੀ ਗਈ ਪਰ ਜੇਕਰ ਰਾਜਨੀਤਿਕ ਸੂਤਰਾਂ ਦੀ ਮੰਨੀਏ ਤਾਂ 2024 ਲੋਕ ਸਭਾ ਚੋਣਾਂ ਮੱਧ ਮਾਰਚ ਤੋਂ ਲੈਕੇ ਮੱਧ ਅਪ੍ਰੈਲ ਦੌਰਾਨ ਕਾਰਵਾਈਆਂ ਜਾ ਸਕਦੀਆਂ ਹਨ। ਭਾਵੇਂ ਅਜੇ ਤੱਕ ਕਿਸੇ ਵੀ ਪਾਰਟੀ ਨੇ ਇਹਨਾ ਚੋਣਾਂ ਨੂੰ ਲੈਕੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਪੰਜਾਬ ਦੀਆਂ ਸਾਰੀਆਂ ਹੀ ਸਰਗਰਮ ਪਾਰਟੀਆਂ ਦੇ ਕਈ ਲੀਡਰ ਆਪਣੇ ਆਕਾਵਾਂ ਵੱਲੋਂ ਮਿਲੇ ਹਲਕੇ ਫੁਲਕੇ ਇਸ਼ਾਰੇ ਕਾਰਨ ਹੀ ਆਪਣੀ ਆਪਣੀ ਮਜ਼ਬੂਤ ਦਾਅਵੇਦਾਰੀ ਮੰਨ ਰਹੇ ਹਨ।
ਚੋਣ ਲੜਣ ਦੇ ਚਾਹਵਾਨਾਂ ਉਮੀਦਵਾਰਾਂ ਨੇ ਵੋਟਰਾਂ ਅਤੇ ਪਾਰਟੀ ਵਰਕਰਾਂ ਦੀ ਨਬਜ਼ ਟੋਹਣ ਲਈ ਉਹਨਾਂ ਨਾਲ ਰਾਬਤਾ ਸੁਰੂ ਕਰ ਦਿੱਤਾ ਹੈ। ਜੇਕਰ ਪੰਜਾਬ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਸਮੀਕਰਨ ਕਾਫ਼ੀ ਬਦਲੇ ਹੋਏ ਹਨ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਦੇ ਮਨਾਂ ਅੰਦਰ ਬਦਲਾਅ ਦੇ ਨਾਮ ਤੇ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਹੱਕ ਚ ਬੜੀ ਤੇਜ਼ ਹਨ੍ਹਰੀ ਚੱਲੀ ਹੋਈ ਸੀ। ਪਰ ਆਪ ਦੇ ਸ਼ਾਸਨ ਦੇ ਇਹਨਾ ਦੋ ਸਾਲਾਂ ਦੌਰਾਨ ਸਥਿਤੀਆਂ ਕਾਫ਼ੀ ਬਦਲ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਬਠਿੰਡਾ ਦੀ ਵੱਕਾਰੀ ਸੀਟ ਤੋਂ ਇਸ ਵਾਰ ਆਪਣਾ ਕੋਈ ਮਜਬੂਤ ਉਮੀਦਵਾਰ ਮੈਦਾਨ ਚ ਉਤਾਰਕੇ ਬਠਿੰਡਾ ਸੀਟ ਆਪਣੇ ਕਬਜੇ ਚ ਕਰਨੀ ਚਹੁੰਦੀ ਹੈ। ਸੂਰਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਆਪ ਕੋਲ ਬਠਿੰਡਾ ਸੀਟ ਤੋਂ ਤਿੰਨ ਵੱਡੇ ਚੇਹਰੇ ਸਾਹਮਣੇ ਹਨ। ਜਿੰਨ੍ਹਾਂ ਚ ਲੰਬੀ ਤੋਂ ਵਿਧਾਇਕ ਅਤੇ ਪੰਜਾਬ ਵਜ਼ਾਰਤ ਚ ਖੇਤੀਬਾੜੀ ਅਤੇ ਪਸ਼ੂਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਤਲਵੰਡੀ ਸਾਬੋ ਪ੍ਰੋ. ਬਲਜਿੰਦਰ ਕੌਰ ਅਤੇ ਪੀ.ਅੇੈਸ.ਟੀ. ਸੀ.ਅੇੈਲ. ਦੇ ਡਾਇਰੈਕਟਰ ਨੇਮ ਚੰਦ ਚੋਧਰੀ। ਸੱਤਾਧਿਰ ਪਾਰਟੀ ਇੰਨਾਂ ਤਿੰਨਾਂ ਉਮੀਦਵਾਰਾਂ ਚੋ ਕਿਸੇ ਇੱਕ ਤੇ ਆਪਣਾ ਪੱਤਾ ਖੇਡ ਸਕਦੀ ਹੈ। ਰਾਜਨੀਤਕ ਮਾਹਿਰਾ ਦਾ ਕਹਿਣਾ ਹੈ ਕਿ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਜੋ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਵ: ਪ੍ਰਕਾਸ ਸਿੰਘ ਬਾਦਲ ਨੂੰ ਹਰਾਕੇ ਲੰਬੀ ਤੋਂ ਵਿਧਾਇਕ ਬਣੇ ਹਨ। ਬੇਸੱਕ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਅੇੈਲਾਣ ਦੇਵੇ ਪਰ ਉਨ੍ਹਾਂ ਦੀ ਥਾਂ ਖਾਲੀ ਹੋਈ ਲੰਬੀ ਸੀਟ ਨੂੰ ਮੁੜ ਤੋਂ ਜਿੱਤਣਾ ਕਾਫ਼ੀ ਮੁਸ਼ਕਲ ਹੋਵੇਗਾ ਕਿਉਂਕਿ ਸੂਬੇ ਚ ਤੇ ਖਾਸ ਕਰਕੇ ਲੰਬੀ ਹਲਕੇ ਦੇ ਲੋਕ ਆਪ ਸਰਕਾਰ ਤੋਂ ਨਾਖੁਸ਼ ਹਨ। ਇਸ ਲਈ ਪਾਰਟੀ ਨਹੀਂ ਚਾਹੇਗੀ ਕਿ ਜਿੱਤੀ ਹੋਈ ਸੀਟ ਹਾਰ ਚ ਬਦਲੀ ਜਾਵੇ। ਇਸ ਲਈ ਪਾਰਟੀ ਪ੍ਰੋ. ਬਲਜਿੰਦਰ ਕੌਰ ਨੂੰ ਜੇਕਰ ਲੋਕ ਸਭਾ ਉਮੀਦਵਾਰ ਅੇੈਲਾਣਦੀ ਹੈ ਉਸ ਤੇ ਵੀ ਇਹ ਹੀ ਨੀਤੀ ਲਾਗੂ ਹੋ ਸਕਦੀ ਹੈ। ਉਸ ਮੌਕੇ ਆਪ ਦੇ ਹੱਕ ਚ ਚੱਲੀ ਹਨ੍ਹੇਰੀ ਕਾਰਨ ਬੇਸ਼ੱਕ ਬਲਜਿੰਦਰ ਕੌਰ ਦੂਸਰੀ ਵਾਰ ਵਿਧਾਇਕ ਬਣਨ ਚ ਕਾਮਯਾਬ ਰਹੇ ਹਨ ਪਰ ਲੋਕ ਸਭਾ ਚੋਣਾਂ ਜਿੱਤਣਾਂ ਪ੍ਰੋ. ਬਲਜਿੰਦਰ ਕੋਰ ਲਈ ਕੋਈ ਆਸਾਨ ਨਹੀਂ ਹਵੇਗਾ। ਜੇਕਰ ਪਾਰਟੀ ਠੋਸ ਉਮੀਦਵਾਰ ਨੇਮ ਚੰਦ ਚੋਧਰੀ ਨੂੰ ਬਠਿੰਡਾ ਤੋਂ ਲੋਕ ਸਭਾ ਲਈ ਉਮੀਦਵਾਰ ਬਣਾਉਂਦੀ ਹੈ ਤਾਂ ਜਿੱਥੇ ਪਾਰਟੀ ਨੂੰ ਕੋਈ ਸੀਟ ਖਾਲੀ ਨਹੀ ਕਰਨੀ ਪਵੇਗੀ ਉੱਥੇ ਹੀ ਚੋਧਰੀ ਦਾ ਪੂਰੇ ਲੋਕ ਸਭਾ ਹਲਕੇ ਚ ਚੰਗਾ ਅਧਾਰ ਹੋਣ ਕਰਕੇ ਪਾਰਟੀ ਲਈ ਸਕਾਰਾਤਮਕ ਮਾਹੌਲ ਬਣ ਸਕਦਾ ਹੈ। ਨੇਮ ਚੰਦ ਚੋਧਰੀ ਪਹਿਲਾਂ ਵੀ ਬਸਪਾ ਵੱਲੋਂ ਬਠਿੰਡਾ ਲੋਕ ਸਭਾ ਚੋਣਾਂ ਲੜ ਚੁੱਕਿਆ ਹੈ ਤੇ ਪੀ.ਪੀ.ਪੀ. ਪਾਰਟੀ ਦੌਰਾਨ ਭਗਵੰਤ ਮਾਨ ਨਾਲ ਜਿੱਥੇ ਚੋਧਰੀ ਨੇ ਮਾਲਵੇ ਚ ਚੋਣ ਪ੍ਰਚਾਰ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਉੱਥੇ ਹੀ ਪੂਰੇ ਬਠਿੰਡਾ ਹਲਕੇ ਚ ਉਸਦਾ ਚੰਗਾ ਅਧਾਰ ਹੈ। ਰਾਜਨੀਤੀ ਦੀ ਚੰਗੀ ਸਮਝ ਰੱਖਣ ਵਾਲੇ ਚੋਧਰੀ ਦੀ ਮੁੱਖ ਮੰਤਰੀ ਪਰਿਵਾਰ ਨਾਲ ਵੀ ਚੰਗੀ ਨੇੜਤਾ ਹੈ।
ਪਾਰਟੀ ਅਤੇ ਹਾਈ ਕਮਾਂਡ ਕਿਸੇ ਵੀ ਯੋਗ ਉਮੀਦਵਾਰ ਨੂੰ ਆਪਣਾ ਉਮੀਦਵਾਰ ਅੇੈਲਾਣ ਸਕਦੀ ਹੈ ਪਰ ਫਿਲਹਾਲ ਉੱਕਤ ਤਿੰਨਾਂ ਉਮੀਦਵਾਰਾਂ ਦੇ ਨਾਮ ਦੇ ਚਰਚੇ ਜਰੂਰ ਹੋ ਰਹੇ ਹਨ। ਕਿ ਪਾਰਟੀ ਇੰਨਾਂ ਚੋ ਕਿਸੇ ਤੇ ਵੀ ਆਪਣਾ ਭਰੋਸਾ ਜਿਤਾ ਸਕਦੀ ਹੈ।ਬਾਕੀ ਊਠ ਕਿਸ ਕਰਵਟ ਬੈਠਦਾ ਹੈ ਇਹ ਗੱਲ ਸਮੇਂ ਤੇ ਛੱਡਣੀ ਪਵੇਗੀ।
1 comment
1 Comment
JAGTAR
February 2, 2024, 7:40 pmNem Chand chodhary Sardulgarh
REPLY