ਲੋਹੀਆਂ ਖਾਸ, 18 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) – ਲੋਹੀਆਂ ਤੋਂ ਮਖੂ ਦੇ ਮੁੱਖ ਮਾਰਗ ’ਤੇ ਪਿੰਡ ਕਰ੍ਹਾ ਰਾਮ ਸਿੰਘ ਦੇ ਮੋੜ ਨੇੜੇ ਇਕ ਮਹਿੰਦਰਾ ਟੀ.ਯੂ.ਵੀ. ਗੱਡੀ ਅਤੇ ਮੋਟਰਸਾਈਕਲ ਦੀ ਸਿੱਧੀ ਹੋਈ ਭਿਆਨਕ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ । ਘਟਨਾ ਦੇ ਚਸ਼ਮਦੀਦ ਵਿਅਕਤੀਆਂ ਨੇ ਦੱਸਿਆ ਕਿ ਇਸ ਘਟਨਾ ਦਾ ਸਭ ਤੋਂ ਦੁਖਦਾਈ, ਮਾੜਾ ਤੇ ਖ਼ਤਰਨਾਕ ਪਹਿਲੂ ਇਹ ਰਿਹਾ ਕਿ ਮਹਿੰਦਰਾ ਟੀ.ਯੂ.ਵੀ. ਗੱਡੀ’ਚ ਸਵਾਰ ਵਿਅਕਤੀ ਵੱਡਾ ਪੁਲਿਸ ਅਫ਼ਸਰ ਜਾਪਦਾ ਸੀ ਅਤੇ ਉਸ ਨੇ ਪੁਲਿਸ ਵਰਦੀ ’ਚ ਸਟਾਰ ਲੱਗੇ ਹੋਣ ਦੇ ਬਾਵਜੂਦ ਉਕਤ ਜ਼ਖਮੀਂ ਵਿਅਕਤੀ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਭੱਜਣਾ ਹੀ ਬਿਹਤਰ ਸਮਝਿਆ । ਇਸ ਹਾਦਸੇ ਤੋਂ ਬਾਅਦ ਕੁੱਝ ਰਾਹਗੀਰ ਨੌਜਵਾਨ ਹੀ ਗੰਭੀਰ ਜ਼ਖਮੀਂ ਮੋਟਰਸਾਈਕਲ ਸਵਾਰ ਨੂੰ ਆਪਣੀ ਗੱਡੀ ’ਚ ਪਾ ਕੇ ਹਸਪਤਾਲ ਲੋਹੀਆਂ ਵਿਖੇ ਲੈ ਕੇ ਆਏ, ਜਿਥੇ ਗੱਡੀ ਵਿਚ ਹੀ ਚੈੱਕ ਕਰਦੇ ਹੋਏ ਡਾਕਟਰੀ ਟੀਮ ਨੇ ਉਕਤ ਜ਼ਖਮੀਂ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ।

Posted inਪੰਜਾਬ